ਸੁਸ਼ਾਂਤ ਸਿੰਘ ਡਰੱਗਜ਼ ਮਾਮਲੇ 'ਚ ਚਾਰਜਸ਼ੀਟ ਦਾਇਰ , ਰੀਆ ਚੱਕਰਵਰਤੀ ਦਾ ਨਾਂ ਵੀ ਸ਼ਾਮਲ
ਰੀਆ 'ਤੇ ਸੁਸ਼ਾਂਤ ਨੂੰ ਡਰੱਗਸ ਦੇਣ ਦੇ ਲੱਗੇ ਇਲਜ਼ਾਮ
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ 'ਚ ਉਨ੍ਹਾਂ ਦੀ ਪ੍ਰੇਮਿਕਾ ਰਹੀ ਰੀਆ ਚੱਕਰਵਰਤੀ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰੀਆ ਅਜੇ ਵੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਰਡਾਰ 'ਚ ਹੈ। ਐਨਸੀਬੀ ਨੇ ਡਰੱਗਜ਼ ਮਾਮਲੇ ਵਿੱਚ ਚਾਰਜ ਦਾ ਖਰੜਾ ਤਿਆਰ ਕਰ ਲਿਆ ਹੈ। ਜਿਸ 'ਚ ਰੀਆ ਅਤੇ 34 ਹੋਰ ਦੋਸ਼ੀਆਂ 'ਤੇ ਉੱਚ ਸਮਾਜ ਅਤੇ ਬਾਲੀਵੁੱਡ ਦੇ ਲੋਕਾਂ ਨੂੰ ਡਰੱਗ ਸਪਲਾਈ ਕਰਨ ਦੇ ਦੋਸ਼ ਲੱਗੇ ਹਨ ਨਾਲ ਹੀ ਸੁਸ਼ਾਂਤ ਨੂੰ ਨਸ਼ਿਆਂ ਲਈ ਉਕਸਾਉਣ ਦਾ ਵੀ ਦੋਸ਼ ਹੈ।
NCB ਦਾ ਇਲਜ਼ਾਮ ਹੈ ਕਿ ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਡਰੱਗਸ ਖਰੀਦਿਆਂ ਅਤੇ ਉਨ੍ਹਾਂ ਨੂੰ ਪੈਸੇ ਦਿੱਤੇ। ਮਾਮਲੇ 'ਚ 35 ਦੋਸ਼ੀਆਂ 'ਤੇ ਕੁੱਲ 38 ਦੋਸ਼ ਹਨ। ਐਨਸੀਬੀ ਨੇ ਆਪਣੇ ਚਾਰਜ ਡਰਾਫਟ ਵਿੱਚ ਦਾਅਵਾ ਕੀਤਾ ਹੈ ਕਿ ਰਿਆ ਨੇ ਸੈਮੂਅਲ ਮਿਰਾਂਡਾ, ਸ਼ੋਵਿਕ ਚੱਕਰਵਰਤੀ, ਦੀਪੇਸ਼ ਸਾਵੰਤ ਅਤੇ ਹੋਰਾਂ ਤੋਂ ਕਈ ਵਾਰ ਗਾਂਜਾ ਲਿਆ ਸੀ।
ਗਾਂਜੇ ਦੀ ਡਿਲੀਵਰੀ ਲੈਣ ਤੋਂ ਬਾਅਦ, ਰੀਆ ਨੇ ਇਸਨੂੰ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੌਂਪ ਦਿੱਤਾ। ਰਿਆ ਨੇ ਮਾਰਚ 2020 ਤੋਂ ਸਤੰਬਰ 2020 ਦੌਰਾਨ ਗਾਂਜੇ ਦੀ ਇਨ੍ਹਾਂ ਡਿਲੀਵਰੀ ਲਈ ਭੁਗਤਾਨ ਕੀਤਾ। ਡਰਾਫਟ ਦੇ ਅਨੁਸਾਰ, ਰੀਆ ਨੇ NDPS ਐਕਟ 1985 ਦੀ ਧਾਰਾ 8[c] ਦੇ ਨਾਲ-ਨਾਲ 20[b][ii]A, 27A,28, 29 ਅਤੇ 30 ਦੇ ਤਹਿਤ ਅਪਰਾਧ ਕੀਤਾ ਹੈ।
ਮਾਮਲੇ ਦੇ ਸਾਰੇ 35 ਦੋਸ਼ੀਆਂ ਦੇ ਖਿਲਾਫ ਚਾਰਜ ਕੀਤੇ ਗਏ ਡਰਾਫਟ ਦੇ ਅਨੁਸਾਰ, ਇਹ ਸਾਰੇ ਮਾਰਚ 2020 ਤੋਂ ਦਸੰਬਰ 2020 ਦੇ ਦੌਰਾਨ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨਸ਼ੀਲੇ ਪਦਾਰਥਾਂ ਦੀ ਖਰੀਦੋ-ਫਰੋਖਤ, ਇਕ-ਦੂਜੇ ਨਾਲ ਜਾਂ ਗਰੁੱਪਾਂ ਵਿਚ ਅੰਤਰ-ਸ਼ਹਿਰੀ ਢੋਆ-ਢੁਆਈ ਕਰਨ ਤੋਂ ਇਲਾਵਾ ਬਾਲੀਵੁੱਡ ਸਮੇਤ ਉੱਚ ਸਮਾਜ ਦੇ ਲੋਕਾਂ ਨੂੰ ਵੀ ਵੰਡਿਆ। ਮੁੰਬਈ ਮੈਟਰੋਪੋਲੀਟਨ ਖੇਤਰ ਵਿੱਚ ਬਿਨਾਂ ਲਾਇਸੈਂਸ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਇਸ ਨਾਲ ਉਹ ਗਾਂਜਾ, ਚਰਸ, ਐੱਲ.ਐੱਸ.ਡੀ., ਕੋਕੀਨ ਲੈਂਦੇ ਸਨ, ਜੋ ਕਿ ਅਪਰਾਧ ਹੈ।