Election News: 7 ਰਾਜਾਂ 'ਚ 13 ਸੀਟਾਂ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ: ਹਿਮਾਚਲ 'ਚ CM ਸੁੱਖੂ ਦੀ ਪਤਨੀ ਪਿਛੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

Election News: ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਸਮੇਤ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ।

Election News: Counting of by-elections in 13 seats in 7 states: CM Sukhu's wife is backward in Himachal

 

Election News: ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਸਮੇਤ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਇਨ੍ਹਾਂ 13 ਸੀਟਾਂ 'ਤੇ 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਿੱਚੋਂ 10 ਸੀਟਾਂ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਨ ਅਤੇ ਤਿੰਨ ਵਿਧਾਇਕਾਂ ਦੀ ਮੌਤ ਕਾਰਨ ਖ਼ਾਲੀ ਹੋਈਆਂ ਹਨ।

ਲੋਕ ਸਭਾ ਚੋਣਾਂ ਤੋਂ ਬਾਅਦ ਐਨਡੀਏ ਅਤੇ ਇੰਡੀਆ ਬਲਾਕ ਵਿਚਕਾਰ ਇਹ ਪਹਿਲਾ ਚੋਣ ਮੁਕਾਬਲਾ ਹੈ। ਪਿਛਲੀਆਂ ਚੋਣਾਂ ਵਿੱਚ ਇਨ੍ਹਾਂ 13 ਸੀਟਾਂ ਵਿੱਚੋਂ ਭਾਜਪਾ ਨੇ ਬੰਗਾਲ ਵਿੱਚ 3 ਸੀਟਾਂ ਜਿੱਤੀਆਂ ਸਨ। ਬਾਕੀ 10 ਵਿੱਚੋਂ ਕਾਂਗਰਸ ਨੇ 2 ਸੀਟਾਂ ਤੇ ਹੋਰ ਪਾਰਟੀਆਂ ਨੇ 8 ਸੀਟਾਂ ਜਿੱਤੀਆਂ ਸਨ।

ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਡੇਹਰਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਅੱਗੇ ਚੱਲ ਰਹੇ ਹਨ। ਇੱਥੋਂ ਸੀਐਮ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਪਛੜ ਰਹੀ ਹੈ। ਹਮੀਰਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਪੁਸ਼ਪਿੰਦਰ ਵਰਮਾ ਇਸ ਸਮੇਂ ਅੱਗੇ ਚੱਲ ਰਹੇ ਹਨ।

ਪੰਜਾਬ ਦੀ ਜਲੰਧਰ ਪੱਛਮੀ ਸੀਟ ਤੋਂ 'ਆਪ' ਉਮੀਦਵਾਰ ਮੋਹਿੰਦਰ ਭਗਤ ਅੱਗੇ ਚੱਲ ਰਹੇ ਹਨ। ਬਿਹਾਰ ਦੇ ਰੂਪੌਲੀ ਤੋਂ ਜੇਡੀਯੂ ਉਮੀਦਵਾਰ ਕਲਾਧਰ ਪ੍ਰਸਾਦ ਮੰਡਲ ਅੱਗੇ ਚੱਲ ਰਿਹਾ ਹੈ। ਜੇਡੀਯੂ ਤੋਂ ਆਰਜੇਡੀ ਵਿੱਚ ਗਈ ਸੀਮਾ ਭਾਰਤੀ ਪਿੱਛੇ ਚੱਲ ਰਹੀ ਹੈ। ਉੱਤਰਾਖੰਡ ਦੀ ਮੰਗਲੌਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਅੱਗੇ ਚੱਲ ਰਹੇ ਹਨ। ਐਮਪੀ ਦੇ ਅਮਰਵਾੜਾ ਤੋਂ ਭਾਜਪਾ ਦੇ ਕਮਲੇਸ਼ ਸ਼ਾਹ ਅੱਗੇ ਚੱਲ ਰਹੇ ਹਨ।