Delhi News: ਦਿੱਲੀ ਦੇ ਵਸੰਤ ਵਿਹਾਰ ਵਿੱਚ ਆਡੀ ਕਾਰ ਨੇ 5 ਲੋਕਾਂ ਨੂੰ ਕੁਚਲਿਆ, ਸਾਰੇ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News: ਨਸ਼ੇ ਵਿਚ ਸੀ ਮੁਲਜ਼ਮ ਡਰਾਈਵਰ

Audi car crushes 5 people in Delhi News

Audi car crushes 5 people in Delhi News:  ਰਾਜਧਾਨੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਆਡੀ ਕਾਰ ਨੇ ਫੁੱਟਪਾਥ 'ਤੇ ਸੁੱਤੇ ਪਏ 5 ਲੋਕਾਂ ਨੂੰ ਕੁਚਲ ਦਿੱਤਾ। ਇਹ ਹਾਦਸਾ ਸ਼ਿਵਾ ਕੈਂਪ ਦੇ ਸਾਹਮਣੇ 9 ਜੁਲਾਈ ਨੂੰ ਸਵੇਰੇ 1:45 ਵਜੇ ਦੇ ਕਰੀਬ ਵਾਪਰਿਆ।

ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਕਾਰ ਚਲਾ ਰਿਹਾ ਡਰਾਈਵਰ ਸ਼ਰਾਬੀ ਸੀ, ਜਿਸ ਕਾਰਨ ਉਹ ਮੌਕੇ ਤੋਂ ਭੱਜ ਨਹੀਂ ਸਕਿਆ ਅਤੇ ਉਸ ਨੂੰ ਫੜ ਲਿਆ ਗਿਆ।
ਜ਼ਖ਼ਮੀਆਂ ਦੀ ਪਛਾਣ ਲਾਧੀ (40), ਉਸ ਦੀ 8 ਸਾਲਾ ਧੀ ਬਿਮਲਾ, ਪਤੀ ਸਬਮੀ ਉਰਫ਼ ਚਿਰਮਾ (45), ਰਾਮ ਚੰਦਰ (45) ਅਤੇ ਉਸ ਦੀ ਪਤਨੀ ਨਾਰਾਇਣੀ (35) ਵਜੋਂ ਹੋਈ ਹੈ।

ਇਹ ਸਾਰੇ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਵਿਚ ਮਜ਼ਦੂਰੀ ਕਰਦੇ ਹਨ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

(For more news apart from “Audi car crushes 5 people in Delhi News, ” stay tuned to Rozana Spokesman.)