Karnataka Russian Woman News: ਕਰਨਾਟਕ ਸਥਿਤ ਗੋਕਰਨ ਗੁਫ਼ਾ ਵਿਚੋਂ ਮਿਲੀ ਰੂਸੀ ਔਰਤ ਤੇ ਉਸ ਦੇ ਦੋ ਬੱਚੇ
Karnataka Russian Woman News: ਕੁਦਰਤ ਦੇ ਵਿਚਕਾਰ ਰੂਹਾਨੀ ਸ਼ਾਂਤੀ ਦੀ ਭਾਲ ਲਈ ਗੁਫ਼ਾ ਵਿਚ ਰਹਿ ਰਹੇ ਸਨ
Russian woman found in Gokarna cave in Karnataka: ਉੱਤਰ ਕੰਨੜ ਜ਼ਿਲ੍ਹੇ ਦੇ ਕੁਮਟਾ ਤਾਲੁਕ ਦੀਆਂ ਸ਼ਾਂਤ ਪਰ ਖਤਰਨਾਕ ਰਾਮਤੀਰਥ ਪਹਾੜੀਆਂ ’ਚ ਸਥਿਤ ਇਕ ਦੂਰ-ਦੁਰਾਡੇ ਗੁਫਾ ਵਿਚੋਂ ਇਕ ਰੂਸੀ ਔਰਤ ਅਤੇ ਉਸ ਦੇ ਦੋ ਛੋਟੇ ਬੱਚਿਆਂ ਨੂੰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪੁਲਿਸ ਨੇ ਔਰਤ ਦੀ ਪਛਾਣ 40 ਸਾਲ ਦੀ ਨੀਨਾ ਕੁਟੀਨਾ ਉਰਫ ਮੋਹੀ ਵਜੋਂ ਕੀਤੀ ਹੈ, ਜੋ ਕਾਰੋਬਾਰੀ ਵੀਜ਼ੇ ਉਤੇ ਰੂਸ ਤੋਂ ਭਾਰਤ ਆਈ ਸੀ ਅਤੇ ਹਿੰਦੂ ਧਰਮ ਅਤੇ ਭਾਰਤੀ ਅਧਿਆਤਮਕ ਪਰੰਪਰਾਵਾਂ ਤੋਂ ਪ੍ਰਭਾਵਤ ਗੋਆ ਦੇ ਰਸਤੇ ਪਵਿੱਤਰ ਤੱਟਵਰਤੀ ਸ਼ਹਿਰ ਗੋਕਰਨਾ ਪਹੁੰਚੀ ਸੀ। ਉਸ ਦੇ ਬੱਚੇ ਪਰੇਆ (6) ਅਤੇ ਅਮਾ (4) ਉਸ ਦੇ ਨਾਲ ਜੰਗਲ ਦੇ ਕੇਂਦਰ ਵਿਚ ਗਏ ਸਨ ਜਿੱਥੇ ਉਹ ਲਗਭਗ ਦੋ ਹਫ਼ਤਿਆਂ ਤੋਂ ਪੂਰੀ ਤਰ੍ਹਾਂ ਇਕੱਲੇ ਰਹਿ ਰਹੇ ਸਨ।
ਛੋਟੇ ਜਿਹੇ ਪਰਵਾਰ ਨੇ ਸੰਘਣੇ ਜੰਗਲਾਂ ਅਤੇ ਖੜੀਆਂ ਢਲਾਨਾਂ ਨਾਲ ਘਿਰੀ ਇਕ ਕੁਦਰਤੀ ਗੁਫਾ ਦੇ ਅੰਦਰ ਇਕ ਘਰ ਬਣਾਇਆ ਸੀ। ਉੱਥੇ ਮੋਹੀ ਨੇ ਇਕ ਰੁਦਰ ਮੂਰਤੀ ਰੱਖੀ ਅਤੇ ਕੁਦਰਤ ਦੇ ਵਿਚਕਾਰ ਰੂਹਾਨੀ ਸ਼ਾਂਤੀ ਦੀ ਭਾਲ ਵਿਚ ਪੂਜਾ ਅਤੇ ਧਿਆਨ ਵਿਚ ਅਪਣੇ ਦਿਨ ਬਿਤਾਏ।
ਉਸ ਦੇ ਇਕਲੌਤੇ ਸਾਥੀ ਉਸ ਦੇ ਦੋ ਛੋਟੇ ਬੱਚੇ ਸਨ। ਹਾਲ ਹੀ ਵਿਚ ਢਿੱਗ ਡਿੱਗਣ ਤੋਂ ਬਾਅਦ ਸ਼ੁਕਰਵਾਰ ਨੂੰ ਨਿਯਮਤ ਗਸ਼ਤ ਦੌਰਾਨ ਸਰਕਲ ਪੁਲਿਸ ਇੰਸਪੈਕਟਰ ਸ਼੍ਰੀਧਰ ਅਤੇ ਉਨ੍ਹਾਂ ਦੀ ਟੀਮ ਨੇ ਗੁਫਾ ਦੇ ਬਾਹਰ ਕਪੜੇ ਲਟਕਦੇ ਵੇਖੇ। ਇਕ ਸਥਾਨਕ ਐਨ.ਜੀ.ਓ. ਦੀ ਮਦਦ ਨਾਲ ਰੂਸੀ ਦੂਤਘਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਵਾਪਸ ਭੇਜਣ ਲਈ ਰਸਮੀ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ। (ਪੀਟੀਆਈ)
(For more news apart from “Russian woman found in Gokarna cave in Karnataka, ” stay tuned to Rozana Spokesman.)