Shiv Sena ਦੇ ਵਰਕਰਾਂ ਨੇ 'Anti-Marathi' ਟਿੱਪਣੀ ਲਈ Auto Driver ਨੂੰ ਕੁੱਟਿਆ
ਵੀਡੀਉ ਵਾਇਰਲ, ਜਾਣੋ ਪੂਰਾ ਮਾਮਲਾ
Shiv Sena Workers Beat Up Auto Driver for 'Anti-Marathi' Remark Latest News in Punjabi ਮਹਾਰਾਸ਼ਟਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਸ਼ਿਵ ਸੈਨਾ (ਊਧਵ) ਦੇ ਵਰਕਰਾਂ ਵਲੋਂ ਇਕ ਆਟੋ ਡਰਾਈਵਰ ਨੂੰ ਕਥਿਤ ਤੌਰ 'ਤੇ ਕੁੱਟੇ ਜਾਣ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨਾਲ ਸੂਬੇ ਵਿਚ ਭਾਸ਼ਾ ਦੇ ਮੁੱਦੇ 'ਤੇ ਵਿਵਾਦ ਪੈਦਾ ਹੋ ਗਿਆ ਹੈ।
ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵੀਡੀਉ ਦੇਖਿਆ ਹੈ ਪਰ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਅਜੇ ਤਕ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ।
ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਇਕ ਸਥਾਨਕ ਅਹੁਦੇਦਾਰ ਨੇ ਦਾਅਵਾ ਕੀਤਾ ਕਿ ਆਟੋ ਡਰਾਈਵਰ ਨੂੰ ਸਬਕ ਸਿਖਾਇਆ ਗਿਆ ਹੈ ਅਤੇ ਕਿਹਾ ਕਿ ‘ਮਰਾਠੀ ਭਾਸ਼ਾ’ ਅਤੇ ਸੂਬੇ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪਾਲਘਰ ਦੇ ਵਿਰਾਰ ਇਲਾਕੇ ਦੇ ਰਹਿਣ ਵਾਲੇ ਪ੍ਰਵਾਸੀ ਆਟੋ ਡਰਾਈਵਰ ਦਾ ਵੀਡੀਉ, ਜਿਸ ਨੇ ਕਥਿਤ ਤੌਰ 'ਤੇ ਮਰਾਠੀ ਭਾਸ਼ਾ, ਮਹਾਰਾਸ਼ਟਰ ਅਤੇ ਮਰਾਠੀ ਪ੍ਰਤੀਕਾਂ ਵਿਰੁਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ, ਇਹ ਟਿੱਪਣੀਆਂ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ, ਜਿਸ 'ਤੇ ਸੋਸ਼ਲ ਮੀਡੀਆ ਅਤੇ ਸਥਾਨਕ ਰਾਜਨੀਤਕ ਸਮੂਹਾਂ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਸੀ।
ਬੀਤੇ ਦਿਨ ਸਾਹਮਣੇ ਆਈ ਇਕ ਨਵੀਂ ਵੀਡੀਉ ਵਿਚ, ਕਥਿਤ ਸ਼ਿਵ ਸੈਨਾ (ਊਧਵ) ਦੇ ਵਰਕਰਾਂ ਦੇ ਇਕ ਸਮੂਹ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੂੰ ਇਕ ਸੜਕ 'ਤੇ ਡਰਾਈਵਰ ਨੂੰ ਥੱਪੜ ਮਾਰਦੇ ਦੇਖਿਆ ਗਿਆ, ਬਾਅਦ ਵਿਚ ਉਸ ਨੂੰ ਉਸ ਆਦਮੀ ਅਤੇ ਉਸ ਦੀ ਭੈਣ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾ।
ਸ਼ਿਵ ਸੈਨਾ (ਊਧਵ) ਦੀ ਵਿਰਾਰ ਸ਼ਹਿਰ ਇਕਾਈ ਦੇ ਮੁਖੀ ਉਦੈ ਜਾਧਵ, ਜੋ ਮੌਕੇ 'ਤੇ ਮੌਜੂਦ ਸਨ, ਨੇ ਬਾਅਦ ਵਿਚ ਕਾਰਵਾਈ ਨੂੰ ਜਾਇਜ਼ ਠਹਿਰਾਇਆ। ਜਾਧਵ ਨੇ ਪੱਤਰਕਾਰਾਂ ਨੂੰ ਕਿਹਾ, "ਜੇ ਕੋਈ ਮਰਾਠੀ ਭਾਸ਼ਾ, ਮਹਾਰਾਸ਼ਟਰ ਜਾਂ ਮਰਾਠੀ ਲੋਕਾਂ ਦਾ ਅਪਮਾਨ ਕਰਨ ਦੀ ਹਿੰਮਤ ਕਰਦਾ ਹੈ, ਤਾਂ ਉਸ ਨੂੰ ਸ਼ਿਵ ਸੈਨਾ ਸ਼ੈਲੀ ਵਿਚ ਜਵਾਬ ਦਿਤਾ ਜਾਵੇਗਾ। ਅਸੀਂ ਚੁੱਪ ਨਹੀਂ ਬੈਠਾਂਗੇ।" ਉਨ੍ਹਾਂ ਕਿਹਾ, "ਡਰਾਈਵਰ ਨੇ ਮਹਾਰਾਸ਼ਟਰ ਅਤੇ ਮਰਾਠੀ ਮਾਨੁਸ਼ ਬਾਰੇ ਬੁਰਾ-ਭਲਾ ਬੋਲਣ ਦੀ ਹਿੰਮਤ ਕੀਤੀ। ਉਨ੍ਹਾਂ ਨੂੰ ਸਖ਼ਤ ਸਬਕ ਸਿਖਾਇਆ ਗਿਆ।" ਅਸੀਂ ਉਨ੍ਹਾਂ ਨੂੰ ਰਾਜ ਦੇ ਲੋਕਾਂ ਅਤੇ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ ਜਿਨ੍ਹਾਂ ਨੂੰ ਉਸ ਨੇ ਦੁਖੀ ਕੀਤਾ ਹੈ।
ਜਦੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਘਟਨਾ ਬੀਕੇ ਦਿਨ ਵਾਪਰੀ ਪਰ ਕਿਹਾ ਕਿ ਅਜੇ ਤਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
(For more news apart from Shiv Sena Workers Beat Up Auto Driver for 'Anti-Marathi' Remark Latest News in Punjabi stay tuned to Rozana Spokesman.)