ਗਊ ਤਸਕਰਾਂ 'ਤੇ ਸਖ਼ਤੀ ਨਾ ਹੋਣ ਕਾਰਨ ਸੜਕ 'ਤੇ ਉਤਰਦੇ ਹਨ ਗਊ ਰੱਖਿਅਕ : ਰਾਮਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਗਊ ਤਸਕਰੀ ਰੋਕਣ ਵਿਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਜਿੰਨੀ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ, ਓਨੀ ਉਨ੍ਹਾਂ ਨੇ ਨਹੀਂ ਕੀਤੀ...

Ramdev

ਜੈਪੁਰ : ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਗਊ ਤਸਕਰੀ ਰੋਕਣ ਵਿਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਜਿੰਨੀ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ, ਓਨੀ ਉਨ੍ਹਾਂ ਨੇ ਨਹੀਂ ਕੀਤੀ ਹੈ। ਇਸ ਦੀ ਵਜ੍ਹਾ ਨਾਲ ਗਊ ਰੱਖਿਅਕਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪੈਂਦਾ ਹੈ।  ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਏ ਰਾਮਦੇਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਜੋ ਲੋਕ ਗਊਆਂ ਨੂੰ ਕਤਲਖ਼ਾਨਿਆਂ ਵਿਚ ਕਟਵਾਉਂਦੇ ਹਨ, ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਕੁੱਝ ਗਊ ਰੱਖਿਅਕ ਜ਼ਿਆਦਤੀ ਕਰ ਦਿੰਦੇ ਹਨ, ਜਿਨ੍ਹਾਂ ਦੇ ਚਲਦੇ 90 ਫ਼ੀਸਦੀ ਗਊ ਰੱਖਿਅਕਾਂ ਦੀ ਛਵ੍ਹੀ ਪ੍ਰਭਾਵਤ ਹੁੰਦੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਗਊ ਕਾਤਲਾਂ ਦੇ ਵਿਰੁਧ ਕੋਈ ਨਹੀਂ ਬੋਲਦਾ ਹੈ। ਗਊ ਕਾਤਲਾਂ ਨੂੰ ਉਤਸ਼ਾਹ ਕਿਉਂ ਮਿਲਦਾ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਨੇ ਬੁੱਚੜਖ਼ਾਨੇ ਦਾ ਲਾਇਸੈਂਸ ਵੀ ਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਢੋਆ ਢੋਆਈ ਕਰ ਰਿਹਾ ਹੈ ਤਾਂ ਅਸੀਂ ਇਸ ਦੇ ਪੱਖ ਵਿਚ ਨਹੀਂ ਹਾਂ। 

ਪੂਰਨ ਤੌਰ 'ਤੇ ਗਊ ਹੱਤਿਆ ਰੋਕਣ ਦੀ ਪੈਰਵੀ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਰਾਸ਼ਟਰ ਭਗਤ ਅਤੇ ਗਊ ਭਗਤ ਦੇਸ਼ ਵਿਚ ਹੋਰ ਕੌਣ ਹੋਵੇਗਾ। ਉਨ੍ਹਾਂ ਕੇਂਦਰ ਵਿਚ ਪੂਰਨ ਗਊ ਹੱਤਿਆ ਰੋਕਣ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿਚ ਕੇਂਦਰ ਨੇ ਅਜੇ ਤਕ ਕਾਨੂੰਨ ਨਹੀਂ ਬਣਾਇਆ ਹੈ ਅਤੇ ਅਸੀਂ ਅਜਿਹਾ ਕਾਨੂੰਨ ਬਣਨ ਦੀ ਉਮੀਦ ਲਗਾਈ ਬੈਠੇ ਹਨ। 

ਉਨ੍ਹਾਂ ਦੇਸ਼ ਵਿਚ ਘੁਸਪੈਠੀਆਂ ਦੇ Îਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਕ ਵੀ ਆਦਮੀ ਗ਼ੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਨਹੀਂ ਰਹਿਣਾ ਚਾਹੀਦਾ, ਚਾਹੇ ਉਹ ਬੰਗਲਾਦੇਸ਼, ਪਾਕਿਸਤਾਨ ਜਾਂ ਫਿਰ ਅਮਰੀਕਾ ਦਾ ਕਿਉਂ ਨਾ ਹੋਵੇ। ਭਾਰਤ ਵਿਚ ਕਰੀਬ ਤਿੰਨ ਤੋਂ ਚਾਰ ਕਰੋੜ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਅਜਿਹੇ ਲੋਕ ਕਿੰਨਾ ਵੱਡਾ ਨੁਕਸਾਨ ਦੇਸ਼ ਦੀ ਅਖੰਡਤਾ, ਏਕਤਾ ਅਤੇ ਸੰਪ੍ਰਭੁਤਾ ਦੇ ਲਈ ਕਰ ਸਕਦੇ ਹਨ, ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।