ਘਰ ਦੀ ਛੱਤ 'ਤੇ ਵੱਡਾ ਮਗਰਮੱਛ ਦੇਖ ਲੋਕਾਂ ਦੇ ਸੁੱਕੇ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਹੜ੍ਹ ਦੀ ਸਥਿਤੀ ਬਹੁਤ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਜਿਥੇ ਘਰਾਂ 'ਚ ਪਾਣੀ ਨੇ ਵੜਕੇ ਕਹਿਰ ਮਚਾਇਆ ਹੈ।

crocodile spotted on roof of submerged housein flood hit karnataka

ਬੈਂਗਲੁਰੂ : ਕਰਨਾਟਕ ਵਿਚ ਹੜ੍ਹ ਦੀ ਸਥਿਤੀ ਬਹੁਤ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਜਿਥੇ ਘਰਾਂ 'ਚ ਪਾਣੀ ਨੇ ਵੜਕੇ ਕਹਿਰ ਮਚਾਇਆ ਹੈ। ਉਥੇ ਹੀ ਜਾਨਵਰ ਕਰੀਬੀ ਜੰਗ ਦੇ ਇਲਾਕਿਆਂ ਚੋਣ ਨਿਕਲ ਨਿਕਲ ਕੇ ਘਰਾਂ ਚ ਵੜ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਫੀ ਵੱਡਾ ਮਗਰਮੱਛ ਇੱਕ ਘਰ ਦੀ ਛੱਤ ਤੇ ਅਰਾਮ ਨਾਲ ਬੈਠਾ ਹੈ। ਲੋਕਾਂ ਨੇ ਇਸ ਮਗਰਮੱਛ ਨੂੰ ਕੈਮਰੇ 'ਚ ਕੈਦ ਕਰ ਲਿਆ। ਜਿਸਤੋਂ ਬਾਅਦ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਦੱਸ ਦੇਈਏ ਕਿ ਕਰਨਾਟਕ, ਕੇਰਲ ਤੇ ਗੁਜਰਾਤ 'ਚ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਨ੍ਹਾਂ ਸੂਬਿਆਂ 'ਚ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ 'ਚ ਰਹਿਣ ਲਈ ਮਜਬੂਰ ਹਨ। ਕੇਰਲ, ਕਰਨਾਟਕ, ਗੁਜਰਾਤ ਤੇ ਮਹਾਰਾਸ਼ਟਰ 'ਚ ਹੜ੍ਹ ਤੇ ਮੀਂਹ ਦਾ ਕਹਿਰ ਜਾਰੀ ਹੈ। ਕੇਰਲ 'ਚ 1.25 ਲੱਖ ਤੇ ਮਹਾਰਾਸ਼ਟਰ 'ਚ 2.85 ਲੱਖ ਲੋਕ ਬਚਾਅ ਕੈਂਪਾਂ 'ਚ ਰਹਿਣ ਲਈ ਮਜਬੂਰ ਹਨ।

ਕਰਨਾਟਕ 'ਚ ਮੀਂਹ ਦੇ ਚਲਦੇ 1 ਅਗਸਤ ਤੋਂ ਬਾਅਦ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 11 ਲਾਪਤਾ ਹਨ। ਕਰਨਾਟਕ 'ਚ 5,81,702 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਅਤੇ 1168 ਰਾਹਤ ਕਾਰਜ ਚਲਾਏ ਜਾ ਰਹੇ ਹਨ। ਹੜ੍ਹ ਦੇ ਚਲਦੇ ਕਰਨਾਟਕ ਦੇ 17 ਜਿਲ੍ਹਿਆ ਦੇ 2028 ਪਿੰਡ ਪ੍ਰਭਾਵਿਤ ਹਨ।  ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਕਰਨਾਟਕ ਦੇ ਬੇਲਾਗਾਵੀ ਜਿਲ੍ਹੇ 'ਚ ਐਤਵਾਰ ਨੂੰ ਹਵਾਈ ਸਰਵੇ ਨਾਲ ਹੜ੍ਹ ਦਾ ਜਾਇਜਾ ਲਿਆ।

ਹੜ੍ਹ ਦੇ ਚਲਦੇ ਕਰਨਾਟਕ 'ਚ 6,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਚੀਫ ਮਿਨੀਸਟਰ ਬੀਐਸ ਯੇਦੀਯੁਰੱਪਾ ਨੇ ਇਸਨੂੰ ਬੀਤੇ 45 ਸਾਲਾਂ 'ਚ ਰਾਜ 'ਤੇ ਆਈ ਸਭ ਤੋਂ ਵੱਡੀ ਕੁਦਰਤੀ ਆਫ਼ਤ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਉਨ੍ਹਾਂ ਨੇ 3,000 ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਹੈ। ਯੇਦੀਯੁਰੱਪਾ ਨੇ ਕਿਹਾ ਐਨਡੀਆਰਐਫ ਦੀ 20 ਟੀਮਾਂ, ਫੌਜ ਦੀ 10 ਟੀਮਾਂ ,  ਨੌਸਨੇ ਦੀ 5 ਟੀਮਾਂ ਬਚਾਅ ਅਤੇ ਰਾਹਤ ਕਾਰਜਾਂ 'ਚ ਜੁਟੀਆ ਹਨ।