ਭਾਰਤ ਹੀ ਨਹੀਂ ਬਲਕਿ ਇਹ 4 ਦੇਸ਼ ਵੀ ਮਨਾਉਂਦੇ ਨੇ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਨੂੰ ਆਜ਼ਾਦੀ ਮਿਲੇ 72 ਸਾਲ ਪੂਰੇ ਹੋ ਚੁੱਕੇ ਹਨ। ਭਾਰਤ ਅੰਗਰੇਜਾਂ ਦੀ ਕਰੀਬ 200 ਸਾਲ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ

India and 4 countries which mark august 15 as independence day

ਨਵੀਂ ਦਿੱਲੀ : ਦੇਸ਼ ਨੂੰ ਆਜ਼ਾਦੀ ਮਿਲੇ 72 ਸਾਲ ਪੂਰੇ ਹੋ ਚੁੱਕੇ ਹਨ। ਭਾਰਤ ਅੰਗਰੇਜਾਂ ਦੀ ਕਰੀਬ 200 ਸਾਲ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ ਪਰ ਕੀ ਤੁਸੀ ਜਾਣਦੇ ਹੋ ਭਾਰਤ ਤੋਂ ਇਲਾਵਾ 4 ਅਜਿਹੇ ਦੇਸ਼ ਹਨ ਜੋ ਇਸ ਦਿਨ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ। ਇਨ੍ਹਾਂ ਦੇਸ਼ਾਂ ਨੂੰ ਵੀ 15 ਅਗਸਤ ਦੇ ਦਿਨ ਹੀ ਆਜ਼ਾਦੀ ਮਿਲੀ ਸੀ।  

ਭਾਰਤ  ਤੋਂ ਇਲਾਵਾ ਦੱਖਣੀ ਕੋਰੀਆ, ਬਹਿਰੀਨ ਅਤੇ ਕਾਂਗੋ ਦਾ ਨਾਮ ਸ਼ਾਮਿਲ ਹੈ। ਜੋ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ, ਦੱਖਣੀ ਕੋਰੀਆ ਨੇ ਜਾਪਾਨ ਤੋਂ 15 ਅਗਸਤ 1945 ਨੂੰ, ਬਹਿਰੀਨ ਨੇ ਬ੍ਰਿਟੇਨ ਤੋਂ 15 ਅਗਸਤ 1971 ਨੂੰ ਅਤੇ ਕਾਂਗੋ ਨੇ ਫ਼ਰਾਂਸ ਤੋਂ 15 ਅਗਸਤ 1960, ਲਿਕਟੇਂਸਟੀਨ ਨੇ 15 ਅਗਸਤ 1866 ਨੂੰ ਜਰਮਨੀ ਤੋਂ ਆਜ਼ਾਦੀ ਹਾਸਲ ਕੀਤੀ ਸੀ। ਇਨ੍ਹਾਂ ਦੇਸ਼ਾਂ ਵਿੱਚ ਵੀ ਹਰ ਸਾਲ 15 ਅਗਸਤ ਨੂੰ ਜਸ਼ਨ ਮਨਾਇਆ ਜਾਂਦਾ ਹੈ।

ਦੱਸਿਆ ਜਾਂਦਾ ਹੈ ਬ੍ਰਿਟੇਨ ਭਾਰਤ ਨੂੰ 1947 ਵਿੱਚ ਨਹੀਂ ਬਲ‍ਕਿ ਸਾਲ 1948 'ਚ ਆਜ਼ਾਦ ਕਰਨਾ ਚਾਹੁੰਦਾ ਸੀ ਪਰ ਮਹਾਤ‍ਮਾ ਗਾਂਧੀ  ਦੇ ਭਾਰਤ ਛੱਡੋ ਅੰਦੋਲਨ ਤੋਂ ਪ੍ਰੇਸ਼ਾਨ ਹੋ ਕੇ ਅੰਗਰਜਾਂ ਨੇ ਭਾਰਤ ਨੂੰ 1 ਸਾਲ ਪਹਿਲਾਂ ਹੀ ਯਾਨੀ 15 ਅਗਸ‍ਤ 1947 ਨੂੰ ਹੀ ਆਜ਼ਾਦ ਕਰਨ ਦੇ ਵਿਚਾਰ 'ਤੇ ਫੈਸਲਾ ਲੈ ਲਿਆ। ਭਾਰਤ 'ਚ ਆਜ਼ਾਦੀ ਦੀ ਜੰਗ ਪਹਿਲਾਂ ਤੋਂ ਯਾਨੀ 1930 ਤੋਂ ਹੀ ਸ਼ੁਰੂ ਹੋ ਗਈ ਸੀ।

ਇਸ ਤੋਂ ਇਲਾਵਾ ਭਾਰਤ 'ਚ ਆਜ਼ਾਦੀ ਨੂੰ ਲੈ ਕੇ ਜੰਗ ਨੇ ਆਰ - ਪਾਰ ਦੀ ਕੋਸ਼ਿਸ਼ 1930 ਤੋਂ ਹੀ ਸ਼ੁਰੂ ਹੋ ਗਈ। ਜਦੋਂ 1929 ਲਾਹੌਰ  'ਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸਵਰਾਜ ਘੋਸ਼ਣਾ ਜਾਂ ਭਾਰਤ ਦੀ ਆਜ਼ਾਦੀ ਦੀ ਘੋਸ਼ਣਾ ਦਾ ਪ੍ਰਚਾਰ ਕੀਤਾ।