ਗਹਿਲੋਤ ਨੇ ਕਿਹਾ-ਭੁੱਲੋ, ਮਾਫ਼ ਕਰੋ ਅਤੇ ਅੱਗੇ ਵਧੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਵਿਧਾਇਕ ਜੈਪੁਰ ਮੁੜੇ

Ashok Ghelot

ਜੈਪੁਰ, 12 ਅਗੱਸਤ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲਗਭਗ ਇਕ ਮਹੀਨੇ ਦੀ ਰਾਜਸੀ ਖਿੱਚੋਤਾਣ ਨੂੰ ਭੁੱਲ ਕੇ ਅੱਗੇ ਵਧਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਹ ਲੜਾਈ ਜਮਹੂਰੀਅਤ ਨੂੰ ਬਚਾਉਣ ਦੀ ਹੈ ਜੋ ਅੱਗੇ ਵੀ ਜਾਰੀ ਰਹੇਗੀ। 14 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਲਈ ਕਾਂਗਰਸ ਦੇ ਵਿਧਾਇਕ ਜੈਪੁਰ ਮੁੜ ਆਏ ਹਨ ਅਤੇ ਹੁਣ ਵੀ ਇਕ ਹੋਟਲ ਵਿਚ ਰੁਕਣਗੇ। ਜੈਸਲਮੇਰ ਵਿਚ ਜਦ ਗਹਿਲੋਤ ਨੂੰ ਪੁਛਿਆ ਗਿਆ ਕਿ ਉਹ ਇਸ ਸਾਰੇ ਘਟਨਾ¬ਕ੍ਰਮ ਬਾਰੇ ਕੀ ਕਹਿਣਗੇ ਤਾਂ ਉਨ੍ਹਾਂ ਕਿਹਾ, ‘ਭੁੱਲ ਜਾਉ ਅਤੇ ਮਾਫ਼ ਕਰੋ ਤੇ ਅੱਗੇ ਵਧੋ।

ਦੇਸ਼ ਹਿੱਤ ਵਿਚ, ਪ੍ਰਦੇਸ਼ ਦੇ ਹਿੱਤ ਵਿਚ, ਪ੍ਰਦੇਸ਼ ਵਾਸੀਆਂ ਦੇ ਹਿੱਤ ਵਿਚ ਅਤੇ ਜਮਹੂਰੀਅਤ ਦੇ ਹਿੱਤ ਵਿਚ ਅੱਗੇ ਵਧੋ।’ ਉਨ੍ਹਾਂ ਇਹ ਵੀ ਕਿਹਾ ਕਿ ਜਮਹੂਰੀਅਤ ਖ਼ਤਰੇ ਵਿਚ ਹੈ। ਇਹ ਲੜਾਈ ਲੋਕੰਤਤਰ ਨੂੰ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਵਿਧਾਇਕ ਇਕੱਠੇ ਰਹੇ, ਏਨੇ ਲੰਮੇ ਸਮੇਂ ਤਕ, ਇਹ ਬਹੁਤ ਵੱਡੀ ਗੱਲ ਹੈ।  ਇਸ ਘਟਨਾ¬ਕ੍ਰਮ ਵਿਚ ਕਿਸ ਦੀ ਜਿੱਤ ਹੋਈ, ਇਹ ਪੁੱਛੇ ਜਾਣ ’ਤੇ ਗਹਿਲੋਤ ਨੇ ਕਿਹਾ, ‘ਇਹ ਜਿੱਤ ਜੋ ਹੈ, ਇਹ ਜਿੱਤ ਅਸਲ ਵਿਚ ਸੂਬਾ ਵਾਸੀਆਂ ਦੀ ਹੈ। 

ਮੈਂ ਸੂਬਾ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿੱਤ ਸਾਡੀ ਯਕੀਨੀ ਹੈ ਅਤੇ ਆਉਣ ਵਾਲੇ ਵਕਤ ਵਿਚ ਦੁਗਣੇ ਜੋਸ਼ ਨਾਲ ਅਸੀਂ ਕੰਮ ਕਰਾਂਗੇ।’ ਉਨ੍ਹਾਂ ਇਹ ਵੀ ਕਿਹਾ ਕਿ ਬਾਗ਼ੀ ਵਿਧਾਇਕਾਂ ਦੀ ਨਾਰਾਜ਼ਗੀ ਸੁਭਾਵਕ ਹੈ। ਉਨ੍ਹਾਂ ਨੂੰ ਸਮਝਾਇਆ ਗਿਆ ਹੈ ਕਿ ਸੂਬੇ ਨੂੰ ਬਚਾਉਣ ਲਈ ਇਹ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਸੂਬੇ ਦਾ ਵਿਕਾਸ ਕਰਾਂਗੇ। (ਏਜੰਸੀ