Ex. CM ਜਗਨ ਮੋਹਨ ਰੈਡੀ ਨੇ ਸੀਐਮ ਚੰਦਰਬਾਬੂ ਨਾਇਡੂ ’ਤੇ ਲਾਏ ਗੰਭੀਰ ਆਰੋਪ ਲਗਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਪਰਕ ’ਚ ਹਨ ਚੰਦਰਬਾਬੂ ਨਾਇਡੂ

Former Chief Minister Jagan Mohan Reddy made serious allegations against CM Chandrababu Naidu

Ex. CM Jagan Mohan Reddy news : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਰਾਹੀਂ ਰਾਹੁਲ ਗਾਂਧੀ ਦੇ ਸੰਪਰਕ ਵਿੱਚ ਹਨ। ਜਗਨ ਮੋਹਨ ਰੈਡੀ ਨੇ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਵੋਟ ਚੋਰੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ, ਪਰ ਉਹ ਆਂਧਰਾ ਪ੍ਰਦੇਸ਼ ਵਿੱਚ ਵੋਟ ਚੋਰੀ ਦਾ ਮੁੱਦਾ ਕਿਉਂ ਨਹੀਂ ਉਠਾ ਰਹੇ? ਜਗਨ ਮੋਹਨ ਰੈਡੀ ਨੇ ਦਾਅਵਾ ਕੀਤਾ ਕਿ ਇਸਦਾ ਕਾਰਨ ਇਹ ਹੈ ਕਿ ਰਾਹੁਲ ਗਾਂਧੀ ਚੰਦਰਬਾਬੂ ਨਾਇਡੂ ਦੇ ਸੰਪਰਕ ਵਿੱਚ ਹਨ।


ਜਗਨ ਮੋਹਨ ਰੈਡੀ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਵੋਟ ਚੋਰੀ ਦੀ ਗੱਲ ਕਰਦੇ ਹਨ ਤਾਂ ਉਹ ਆਂਧਰਾ ਪ੍ਰਦੇਸ਼ ਬਾਰੇ ਬਿਆਨ ਕਿਉਂ ਨਹੀਂ ਦਿੰਦੇ? ਜਿਥੇ ਐਲਾਨੇ ਗਏ ਨਤੀਜਿਆਂ ਅਤੇ ਗਿਣਤੀ ਵਾਲੇ ਦਿਨ ਨਤੀਜਿਆਂ ਵਿੱਚ 12.5 ਪ੍ਰਤੀਸ਼ਤ ਵੋਟਾਂ ਦਾ ਅੰਤਰ ਸੀ। ਉਹ ਅਰਵਿੰਦ ਕੇਜਰੀਵਾਲ ਬਾਰੇ ਕਿਉਂ ਨਹੀਂ ਬੋਲਦੇ? ਜਦਕਿ ਅਰਵਿੰਦ ਕੇਜਰੀਵਾਲ ਖੁਦ ਵਿਧਾਇਕ ਚੋਣ ਹਾਰ ਗਏ ਸਨ।


ਜਗਨ ਮੋਹਨ ਰੈੱਡੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਆਂਧਰਾ ਪ੍ਰਦੇਸ਼ ਪੁਲਿਸ ਵੱਲੋਂ 3500 ਕਰੋੜ ਰੁਪਏ ਦੇ ਸ਼ਰਾਬ ਘੁਟਾਲਾ ਮਾਮਲੇ ’ਚ ਦਾਇਰ ਚਾਰਜਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਦਾ ਨਾਮ ਵੀ ਸ਼ਾਮਲ ਹੈ।