'ਲੋਕਾਂ ਵਿਚ ਵੈਕਸੀਨ ਸਬੰਧੀ ਕੋਈ ਸ਼ੱਕ ਹੈ ਤਾਂ ਸਭ ਤੋਂ ਪਹਿਲਾਂ ਮੈਂ ਲਵਾਂਗਾ ਕੋਰੋਨਾ ਵੈਕਸੀਨ'

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਕਟਰ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਦੀ ਕਮੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਨੂੰ ਖੁਦ ਲਗਵਾਉਣਗੇ

Union Health Minister Dr. Harshvardhan

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਦੀ ਕਮੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਨੂੰ ਖੁਦ ਲਗਵਾਉਣਗੇ। ਇਸ ਤੋਂ ਇਲ਼ਾਵਾ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਕੋਵਿਡ ਵੈਕਸੀਨ ਆਉਣ ਤੋਂ ਬਾਅਦ ਪਹਿਲ ਦੇ ਹਿਸਾਬ ਨਾਲ ਇਹ ਵੈਕਸੀਨ ਦਿੱਤੀ ਜਾਵੇਗੀ।

ਸਿਹਤ ਮੰਤਰੀ ਨੇ ਕਿਹਾ ਕਿਹਾ ਕਿ ਕੋਵਿਡ ਵੈਕਸੀਨ ਨੂੰ ਲੈ ਕੇ ਐਮਰਜੈਂਸੀ ਅਥਾਰਟੀ ਦੀ ਜਲਦ ਹੀ ਸਹਿਮਤੀ ਬਣ ਸਕਦੀ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਐਤਾਵਰ ਨੂੰ ਕਿਹਾ ਕਿ ਕੋਵਿਡ 19 ਵੈਕਸੀਨ ਪਹਿਲ ਦੇ ਅਧਾਰ ‘ਤੇ ਕੰਮ ਕਰ ਰਹੇ ਸਿਹਤ ਕਰਮੀਆਂ, ਸੀਨੀਅਰ ਨਾਗਰਿਕਾਂ ਅਤੇ ਹੋਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਵੈਕਸੀਨ ਨੂੰ ਲੈ ਕੇ ਜੇਕਰ ਲੋਕਾਂ ਦੇ ਮਨਾਂ ਅੰਦਰ ਕੋਈ ਸ਼ੱਕ ਹੈ ਤਾਂ ਉਹ ਖੁਦ ਸਭ ਤੋਂ ਪਹਿਲਾਂ ਇਸ ਵੈਕਸੀਨ ਨੂੰ ਲਗਵਾਉਣਗੇ। ਦੱਸ ਦਈਏ ਦਿ ਦੇਸ਼ ਵਿਚ ਤਿੰਨ ਵੈਕਸੀਨ ਉਮੀਦਵਾਰ ਕਲੀਨੀਕਲ ਪਰੀਖਣ ਦੇ ਵੱਖ-ਵੱਖ ਪੜਾਅ ਅਧੀਨ ਹਨ। ਇਸ ਵਿਚ ਦੋ ਭਾਰਤ ਦੇ ਹਨ, ਜਦਕਿ ਤੀਜਾ ਟੀਕਾ ਓਕਸਫੋਰਡ ਦਾ ਹੈ।

ਹਾਲ ਹੀ ਵਿਚ ਓਕਸਫੋਰਡ ਵੈਕਸੀਨ ਦੇ ਟ੍ਰਾਇਲ ‘ਤੇ ਰੋਕ ਲਗਾਈ ਗਈ ਹੈ। ਟੀਕੇ ਦਾ ਮਨੁੱਖੀ ਪਰੀਖਣ ਬਹਾਲ ਹੋਣ ਤੋਂ ਪਹਿਲਾਂ ਪਰੀਖਣ ਵਿਚ ਸ਼ਾਮਲ ਇਕ ਉਮੀਦਵਾਰ 'ਤੇ ਮਾੜੇ ਪ੍ਰਭਾਵਾਂ ਦਾ ਖੁਲਾਸਾ ਹੋਣ ਤੋਂ ਬਾਅਦ ਪਰੀਖਣ ਰੋਕ ਦਿੱਤਾ ਗਿਆ ਸੀ।