ਗਲਵਾਨ ਘਾਟੀ ‘ਚ ਭਾਰਤੀ ਫੌਜ ਨੇ ਮਾਰੇ 60 ਚੀਨੀ ਫੌਜੀ! ਅਮਰੀਕੀ ਅਖ਼ਬਾਰ ਦਾ ਖ਼ੁਲਾਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਵਿਚਕਾਰ ਸਰਹੱਦ ‘ਤੇ ਤਣਾਅ ਜਾਰੀ ਹੈ। ਇਸ ਦੌਰਾਨ ਅਮਰੀਕੀ ਅਖ਼ਬਾਰ ਨੇ ਵੱਡਾ ਖੁਲਾਸਾ ਕੀਤਾ ਹੈ।

Galwan valley

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਸਰਹੱਦ ‘ਤੇ ਤਣਾਅ ਜਾਰੀ ਹੈ। ਇਸ ਦੌਰਾਨ ਅਮਰੀਕੀ ਅਖ਼ਬਾਰ ਨੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਅਮਰੀਕੀ ਅਖ਼ਬਾਰ ‘Newsweek’ ਨੇ ਅਪਣੇ ਇਕ ਲੇਖ ਵਿਚ ਕੁਝ ਦਿਨਾਂ ਪਹਿਲਾਂ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਹੋਏ ਝੜਪ ਦਾ ਜ਼ਿਕਰ ਕੀਤਾ ਹੈ।

ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਝੜਪ ਦੌਰਾਨ 60 ਚੀਨੀ ਫੌਜੀ ਮਾਰੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਬਦਕਿਸਮਤੀ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨੀ ਫੌਜ ਦੀ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਇਸ ਪੂਰੀ ਕਹਾਣੀ ਦੇ ਲੇਖਕ ਸਨ ਪਰ ਪੀਪਲਜ਼ ਲਿਬਰੇਸ਼ਨ ਆਰਮੀ ਫੇਲ੍ਹ ਹੋ ਗਈ... ਪੀਐਲਏ ਅਜਿਹਾ ਕਰਨ ਵਿਚ ਅਸਫਲ ਰਹੀ।

ਅਮਰੀਕੀ ਅਖ਼ਬਾਰ ਨੇ ਲਿਖਿਆ ਹੈ ਕਿ ‘ਗਲਵਾਨ ਘਾਟੀ ਵਿਚ ਮੁੱਠਭੇੜ ਕਰ ਕੇ ਚੀਨ ਨੇ ਭਾਰਤ ਨੂੰ ਹੈਰਾਨ ਕਰ ਦਿੱਤਾ। ਚੀਨੀ ਫੌਜੀਆਂ ਨੇ 20 ਭਾਰਤੀ ਜਵਾਨਾਂ ਦੀ ਹੱਤਿਆ ਕਰ ਦਿੱਤੀ। 45 ਸਾਲਾਂ ਵਿਚ ਇਹ ਦੋਵੇਂ ਦੇਸ਼ਾਂ ਵਿਚ ਪਹਿਲੀ ਇੰਨੀ ਖ਼ੌਫਨਾਕ ਜੰਗ ਸੀ। ਚੀਨ ਇਸ ਵਿਵਾਦਤ ਜ਼ਮੀਨ ‘ਤੇ ਇਸ ਲਈ ਇਸ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਭਾਰਤੀ ਫੌਜ ਅਤੇ ਇੱਥੋਂ ਦੇ ਨੇਤਾ 1962 ਦੀ ਜੰਗ ਤੋਂ ਬਾਅਦ ਮਾਨਸਿਕ ਰੂਪ ਤੋਂ ਪਰੇਸ਼ਾਨ ਹਨ ਅਤੇ ਸਿਰਫ਼ ਅਪਣੀ ਸੁਰੱਖਿਆ ‘ਤੇ ਹੀ ਉਹਨਾਂ ਦਾ ਧਿਆਨ ਹੈ ਪਰ ਉਹ ਪਰੇਸ਼ਾਨ ਨਹੀਂ ਹਨ। ਭਾਰਤੀ ਫੌਜੀਆਂ ਨੇ ਉੱਥੇ ਪਲਟਵਾਰ ਕੀਤਾ ਅਤੇ ਉਹਨਾਂ ਦੇ 60 ਫੌਜੀਆਂ ਨੂੰ ਮਾਰ ਸੁੱਟਿਆ। ਇਹਨੀਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਬੀਜਿੰਗ ਇਹ ਵੀ ਸਵਿਕਾਰ ਨਹੀਂ ਕਰੇਗਾ’।

ਲੇਖ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉੱਚੀਆਂ ਪਹਾੜੀਆਂ ‘ਤੇ ਭਾਰਤ ਨੇ ਅਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਚੀਨ ਦੀ ਜ਼ਮੀਨੀ ਫੌਜ ਕੋਲ ਹਥਿਆਰ ਹੈ ਅਤੇ ਉਹਨਾਂ ਕੋਲ ਬੇਹਤਰੀਨ ਟ੍ਰੇਨਿੰਗ ਵੀ ਹੈ ਪਰ ਯੁੱਧ ਦੇ ਮੈਦਾਨ ਵਿਚ ਉਹ ਭਾਰਤੀ ਫੌਜੀਆਂ ਦੇ ਸਾਹਮਣੇ ਕਮਜ਼ੋਰ ਪੈ ਜਾਣਗੇ। ਭਾਰਤ ਹੁਣ ਚੀਨ ਨੂੰ ਇਹ ਮੌਕੇ ਨਹੀਂ ਦੇਵੇਗਾ ਕਿ ਉੱਥੇ ਅਪਣੀ ਸਥਿਤੀ ਮਜ਼ਬੂਤ ਕਰ ਲਵੇ।

ਇਲ ਲੇਖ ਦੇ ਲੇਖਕ Cleo Pascal, Defense of Democracies ਦੇ ਸੰਸਥਾਪਕ ਹਨ। ਉਹ ਲਿਖਦੇ ਹਨ ਕਿ, ‘ਅਗਸਤ ਦੇ ਮਹੀਨੇ ਵਿਚ ਚੀਨੀ ਫੌਜੀਆਂ ਨੂੰ ਪਿੱਛੇ ਧੱਕਣ ਵਿਚ ਭਾਰਤੀਆਂ ਫੌਜੀਆਂ ਨੇ ਜੋ ਤਾਕਤ ਦਿਖਾਈ ਹੈ ਉਹ 50 ਸਾਲਾਂ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਘਾਟੀ ਦੇ ਜ਼ਿਆਦਾਤਰ ਦੱਖਣੀ ਹਿੱਸੇ ਹੁਣ ਭਾਰਤ ਦੇ ਕੋਲ ਹਨ ਜੋ ਪਹਿਲਾਂ ਚੀਨ ਦੇ ਕਰੀਬ ਸੀ’।