ਪੈਰ ਤਿਲਕਣ ਨਾਲ ਤਲਾਅ 'ਚ ਡਿੱਗਿਆ ਨੌਜਵਾਨ, ਬਚਾਉਣ ਗਏ ਤਿੰਨ ਦੋਸਤਾਂ ਨੇ ਵੀ ਗਵਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਦੀਆਂ ਲਾਸ਼ਾਂ ਬਰਾਮਦ ਤੀਜੇ ਦੀ ਭਾਲ ਜਾਰੀ

The young man slipped and fell into the pool

 

ਭੋਪਾਲ: ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ, ਇਥੋਂ ਦੇ ਮਸ਼ਹੂਰ ਪਿਕਨਿਕ ਸਥਾਨ ਹਲਾਲੀ ਡੈਮ ਦੇ ਪਚਮੜੀ ਮੰਦਰ ਦੇ ਕੋਲ ਤਲਾਅ ਵਿੱਚ ਡੁੱਬਣ ਕਾਰਨ ਤਿੰਨ ਦੋਸਤਾਂ (The young man slipped and fell into the pool) ਦੀ ਮੌਤ ਹੋ ਗਈ। ਦੋ ਦੀਆਂ ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਜਦੋਂ ਕਿ ਇੱਕ ਨੌਜਵਾਨ ਦੀ ਭਾਲ ਅਜੇ ਵੀ ਜਾਰੀ ਹੈ। ਦਰਅਸਲ ਤਿੰਨੇ ਦੋਸਤ ਭੋਪਾਲ ਤੋਂ ਇਥੇ ਪਿਕਨਿਕ ਲਈ ਆਏ ਸਨ।

 

ਦੱਸ ਦੇਈਏ ਕਿ ਹਲਾਲੀ ਡੈਮ ਦੇ ਨੇੜੇ ਪਚਮੜੀ ਮੰਦਰ ਦੇ ਕੋਲ ਇੱਕ ਪ੍ਰਾਚੀਨ ਅਤੇ ਡੂੰਘਾ ਤਲਾਬ ਹੈ, ਜਿਸ ਵਿੱਚ 100 ਫੁੱਟ ਦੀ ਉਚਾਈ ਤੋਂ ਝਰਨਾ ਡਿੱਗਦਾ ਹੈ। ਐਤਵਾਰ ਨੂੰ ਭੋਪਾਲ ਦੇ 5 ਦੋਸਤ ਇੱਥੇ ਪਹੁੰਚੇ। ਜਦੋਂ ਪੰਜੇ ਦੋਸਤ ਝਰਨੇ ਵਿੱਚ ਨਹਾ ਰਹੇ ਸਨ, ਤਾਂ ਇੱਕ ਦੋਸਤ ਦ ਪੈਰ ਤਿਲਕ (The young man slipped and fell into the pool) ਗਿਆ ਅਤੇ ਤਲਾਅ ਵਿੱਚ ਡਿੱਗ ਪਿਆ। ਇਸ 'ਤੇ ਬਾਕੀ 4 ਦੋਸਤਾਂ ਨੇ ਉਸ ਨੂੰ ਬਚਾਉਣ ਲਈ ਤਲਾਅ ਛਲਾਂਘ ਲਾ ਦਿੱਤੀ।

 

 

ਇਸ ਤੋਂ ਬਾਅਦ ਦੋ ਹੋਰ ਨੌਜਵਾਨ ਵੀ ਡੂੰਘੇ ਪਾਣੀ ਵਿੱਚ ਜਾਣ ਕਾਰਨ ਡੁੱਬ ਗਏ। ਹਾਲਾਂਕਿ, ਦੋ ਨੌਜਵਾਨ ਕਿਸੇ ਤਰ੍ਹਾਂ ਤਲਾਅ ਤੋਂ ਸੁਰੱਖਿਅਤ  (The young man slipped and fell into the pool) ਬਾਹਰ ਨਿਕਲ ਆਏ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ।

 

 

ਪੁਲਿਸ ਗੋਤਾਖੋਰਾਂ ਦੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਤਲਾਬ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ  (The young man slipped and fell into the poolਬਰਾਮਦ ਕੀਤੀਆਂ। ਇਸ ਦੇ ਨਾਲ ਹੀ ਤੀਜੇ ਨੌਜਵਾਨ ਦੀ ਭਾਲ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਅਮਿਤ ਪਟੇਲ (17 ਸਾਲ), ਅਭੈ ਸ਼ਰਮਾ (19 ਸਾਲ) ਵਜੋਂ ਹੋਈ ਹੈ। ਮੋਹਿਤ ਸ਼ਰਮਾ ਦੀ ਭਾਲ ਜਾਰੀ ਹੈ।