ਅਜ਼ਬ-ਗਜ਼ਬ ! 13 ਸਾਲ ਪਹਿਲਾਂ ਕਿਸਾਨ ਆਗੂ ਮਹਿੰਦਰ ਟਿਕੈਤ ਦੀ ਹੋ ਗਈ ਮੌਤ, ਅਦਾਲਤ ਨੇ ਜਾਰੀ ਕੀਤਾ ਵਾਰੰਟ, ਪੁਲਿਸ ਵੀ ਪਹੁੰਚੀ ਗ੍ਰਿਫ਼ਤਾਰ ਕਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂਪੀ ਪੁਲਿਸ ਵੀ ਅਦਾਲਤੀ ਵਾਰੰਟ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਥੇ ਪਹੁੰਚ ਗਈ

Farmer Leader Mahendra Singh Tikait

Mahendra Singh Tikait : ਯੂਪੀ ਦੇ ਸ਼ਾਮਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਨੇ ਕਿਸਾਨ ਆਗੂ ਚੌਧਰੀ ਮਹਿੰਦਰ ਸਿੰਘ ਟਿਕੈਤ ਖ਼ਿਲਾਫ਼ ਇੱਕ ਕੇਸ ਵਿੱਚ ਵਾਰੰਟ ਜਾਰੀ ਕੀਤਾ ਹੈ, ਜਿਸ ਦੀ 13 ਸਾਲ ਪਹਿਲਾਂ ਕਿਸਾਨਾਂ ਲਈ ਲੜਾਈ ਲੜਦਿਆਂ ਮੌਤ ਹੋ ਚੁੱਕੀ ਹੈ। ਯੂਪੀ ਪੁਲਿਸ ਵੀ ਅਦਾਲਤੀ ਵਾਰੰਟ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਥੇ ਪਹੁੰਚ ਗਈ। 

ਦਰਅਸਲ 17 ਸਾਲ ਪਹਿਲਾਂ ਕੰਧਾਲਾ 'ਚ ਜਾਮ ਲਗਾਉਣ ਦੇ ਮਾਮਲੇ 'ਚ ਮਰਹੂਮ ਮਹਿੰਦਰ ਸਿੰਘ ਟਿਕੈਤ ਅਤੇ ਸਾਬਕਾ ਜ਼ਿਲਾ ਪੰਚਾਇਤ ਪ੍ਰਧਾਨ ਮਨੀਸ਼ ਚੌਹਾਨ ਸਮੇਤ 10 ਆਰੋਪੀਆਂ ਦੇ ਗੈਰ-ਜ਼ਮਾਨਤੀ ਵਾਰੰਟ 'ਤੇ ਏ.ਸੀ.ਜੇ.ਐੱਮ. ਅਦਾਲਤ 'ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਪੁਲਸ ਵੀ ਮਰਹੂਮ ਮਹਿੰਦਰ ਸਿੰਘ ਟਿਕੈਤ ਦੀ ਮੌਤ ਦਾ ਸਰਟੀਫਿਕੇਟ ਦਾਖਲ ਨਹੀਂ ਕਰ ਸਕੀ।

ਮੌਤ ਦਾ ਸਰਟੀਫਿਕੇਟ ਦਾਇਰ ਨਾ ਕਰਨ ਕਾਰਨ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਦੋਂ ਕਿ ਮਹਿੰਦਰ ਸਿੰਘ ਟਿਕੈਤ ਦੀ 13 ਸਾਲ ਪਹਿਲਾਂ ਮੌਤ ਹੋ ਗਈ ਸੀ। ਮਾਮਲੇ ਵਿੱਚ ਦੋ ਮੁਲਜ਼ਮਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਕੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

2007 ਵਿੱਚ ਜਾਮ ਲਗਾ ਕੇ ਪ੍ਰਦਰਸ਼ਨ ਕਰਨ ਦੇ ਮਾਮਲੇ 'ਚ ਮੌਤ ਦੇ 13 ਸਾਲ ਬਾਅਦ ਮਹਿੰਦਰ ਸਿੰਘ ਟਿਕੈਤ ਅਤੇ ਸਾਬਕਾ ਜ਼ਿਲ੍ਹਾ ਪੰਚਾਇਤ ਪ੍ਰਧਾਨ ਮਨੀਸ਼ ਚੌਹਾਨ ਸਮੇਤ 10 ਆਰੋਪੀਆਂ ਨੂੰ ਪੇਸ਼ ਨਾ ਹੋਣ ਕਾਰਨ ਏਸੀਜੇਐਮ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਕੇਸ ਦੀ ਤਰੀਕ ਸ਼ੁੱਕਰਵਾਰ ਸੀ ਪਰ ਕੰਧਾਲਾ ਪੁਲੀਸ ਮਹਿੰਦਰ ਸਿੰਘ ਟਿਕੈਤ ਦੀ ਮੌਤ ਦਾ ਸਰਟੀਫਿਕੇਟ ਅਦਾਲਤ 'ਚ ਦਾਖਲ ਨਹੀਂ ਕਰ ਸਕੀ। ਜਿਸ ਕਾਰਨ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਦੋਂ ਕਿ ਦੋ ਆਰੋਪੀਆਂ ਈਸ਼ਵਰ ਅਤੇ ਮੇਨਪਾਲ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਕੇ ਵਾਰੰਟ ਵਾਪਸ ਕਰਵਾਏ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

ਇਹ ਮਾਮਲਾ ਸੀ

2007 'ਚ ਰਾਜਸਥਾਨ 'ਚ ਗੁਰਜਰ ਰਾਖਵੇਂਕਰਨ ਨੂੰ ਲੈ ਕੇ ਕੰਧਾਲਾ ਦੇ ਖੰਡਰਾਵਾਲੀ ਚੌਰਾਹੇ 'ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਜਾਮ ਲਗਾਉਣ ਦੇ ਮਾਮਲੇ 'ਚ ਕੰਧਾਲਾ ਥਾਣੇ ਦੇ ਤਤਕਾਲੀ ਐੱਸਆਈ ਅਤਰ ਸਿੰਘ ਨੇ ਬੀ.ਕੇ.ਯੂ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਟਿਕੈਤ ਅਤੇ ਸਾਬਕਾ ਜ਼ਿਲ੍ਹਾ ਪੰਚਾਇਤ ਪ੍ਰਧਾਨ ਮਨੀਸ਼ ਚੌਹਾਨ ਸਮੇਤ 20 ਦੇ ਨਾਮ ਨਾਮਜਦ ਅਤੇ 100 -150 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਦੀ ਸੁਣਵਾਈ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਚੱਲ ਰਹੀ ਹੈ। ਪੁਲੀਸ ਨੇ ਅਦਾਲਤ ਵਿੱਚ ਮੌਤ ਦਾ ਸਰਟੀਫਿਕੇਟ ਦਾਇਰ ਨਹੀਂ ਕੀਤਾ, ਜਿਸ ਕਾਰਨ ਅਦਾਲਤ ਨੇ ਚੌਧਰੀ ਮਹਿੰਦਰ ਸਿੰਘ ਟਿਕੈਤ ਅਤੇ ਮਨੀਸ਼ ਚੌਹਾਨ ਸਮੇਤ 10 ਮੁਲਜ਼ਮਾਂ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।