ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਹੌਟ ਏਅਰ ਬੈਲੂਨ ’ਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਕਾਰਨ ਟਲਿਆ ਵੱਡਾ ਹਾਦਸਾ

Fire breaks out in Madhya Pradesh Chief Minister Mohan Yadav's hot air balloon

ਮੰਦਸੌਰ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਨਾਲ ਉਸ ਸਮੇਂ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਸ਼ਨੀਵਾਰ ਨੂੰ ਮੰਦਸੌਰ ’ਚ  ਉਹ ਹੌਟ ਏਅਰ ਬੈਲੂਨ ਐਕਟੀਵਿਟੀ ਦੇ ਲਈ ਪਹੁੰਚੇ ਸਨ ਅਤੇ ਉਨ੍ਹਾਂ ਦੇ ਹੌਟ ਏਅਰ ਬੈਲੂਨ ’ਚ ਅੱਗ ਲੱਗ ਗਈ। ਇਸ ਮੌਕੇ ਮੌਜੂਦ ਸੁਰੱਖਿਆ ਕਰਮੀਆਂ ਨੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਤੁਰੰਤ ਹੌਟ ਏਅਰ ਬੈਲੂਨ ਤੋਂ ਬਾਹਰ ਕੱਢਿਆ ਅਤੇ ਅੱਗ ਨੂੰ ਬੁਝਾਇਆ।

ਜਾਣਕਾਰੀ ਅਨੁਸਾਰ ਮੰਦਸੌਰ ’ਚ ਵੱਡੀ ਗਿਣਤੀ ’ਚ ਟੂਰਿਸਟ ਪਹੁੰਚਦੇ ਹਨ ਅਤੇ ਸ਼ਨੀਵਾਰ ਦੀ ਸਵੇਰੇ ਮੁੱਖ ਮੰਤਰੀ ਵੀ ਹੌਟ ਏਅਰ ਬੈਲੂਨ ਐਕਟੀਵਿਟੀ ਦੇ ਲਈ ਪਹੁੰਚੇ ਸਨ। ਜਦੋਂ ਉਹ ਬੈਲੂਨ ਦੇ ਅੰਦਰ ਸਨ ਅਤੇ ਹੌਟ ਏਅਰ ਬੈਲੂਨ ਦੇ ਹੇਠਲੇ ਹਿੱਸੇ ’ਚ ਅੱਗ ਲੱਗ ਗਈ ਅਤੇ ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢ ਲਿਆ।

ਉਰ ਹੌਟ ਏਅਰ ਬੈਲੂਨ ਦੀ ਦੇਖਰੇਖ ਕਰਨ ਵਾਲਿਆਂ ਨੇ ਦੱਸਿਆ ਕਿ ਜਿਸ ਸਮੇਂ ਮੁੱਖ ਮੰਤਰੀ ਬੈਲੂਨ ’ਚ ਸਵਾਰ ਹੋਏ ਸਨ, ਉਸ ਸਮੇਂ ਹਵਾ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਅਜਿਹੇ ਬੈਲੂਨ ਅੱਗੇ ਨਹੀਂ ਵਧ ਸਕਿਆ, ਜਿਸਦੇ ਚਲਦਿਆਂ ਬੈਲੂਨ ਦੇ ਹੇਠਲੇ ਹਿੱਸੇ ’ਚ ਅੱਗ ਲੱਗ ਗਈ।