ਜੰਮੂ ਕਸ਼ਮੀਰ ‘ਚ ਹਿੰਸਕ ਝੜਪਾਂ ‘ਚ ਤਿੰਨ ਸੁਰੱਖਿਆ ਕਰਮਚਾਰੀਆਂ ਸਮੇਤ 14 ਲੋਕ ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਮਨਾਨ ਵਾਨੀ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦਾ ਅਸਰ ਸ਼ੁਕਰਵਾਰ ਨੂੰ ਵੀ ਪੂਰੀ ਵਾਦੀ ‘ਚ ਨਜ਼ਰ ਆਇਆ ਹੈ...

personnel injured in violent

ਸ੍ਰੀਨਗਰ (ਭਾਸ਼ਾ) : ਅਤਿਵਾਦੀ ਮਨਾਨ ਵਾਨੀ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦਾ ਅਸਰ ਸ਼ੁਕਰਵਾਰ ਨੂੰ ਵੀ ਪੂਰੀ ਵਾਦੀ ‘ਚ ਨਜ਼ਰ ਆਇਆ ਹੈ। ਅਲੱਗ ਵਾਦੀਆਂ ਦੇ ਬੰਦ ਅਤੇ ਪ੍ਰਸ਼ਾਸਨਿਕ ਪਾਬੰਦੀਆਂ ਦੇ ਬਾਵਜੂਦ ਜਨਜੀਵਨ ਠੱਪ ਰਿਹਾ। ਇਸ ਅਧੀਨ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੇ ਰਾਸ਼ਟਰ ਵਿਰੋਧੀ ਨਾਅਰੇਬਾਜੀ ਕਰਦੇ ਹੋਏ ਜਲੂਸ ਕੱਢੇ। ਦੱਖਣ ‘ਚ ਕੁਲਗਾਮ ਤੋਂ ਲੈ ਕੇ ਉਤਰੀ ਕਸ਼ਮੀਰ ਦੇ ਕੁਪਵਾੜਾ ਤਕ ਵੱਖ-ਵੱਖ ਸਥਾਨਾਂ ਉਤੇ ਪੁਲਿਸ ਅਤੇ ਅਤਿਵਾਦੀ ਪ੍ਰਸਤਾਵ ਤੱਤਾਂ ਦੇ ਵਿਚ ਹਿੰਸਕ ਝੜਪਾਂ ਅਧੀਨ ਤਿੰਨ ਸੁਰੱਖਿਆ ਕਰਮਚਾਰੀਆਂ ਸਮੇਤ 14 ਲੋਕ ਜਖ਼ਮੀ ਹੋ ਗਏ ਹਨ।

ਬਨੀਹਾਲ ਬਾਰਾਮੂਲਾ ਰੇਲ ਸੇਵਾ ਵੀ ਠੱਪ ਰਹੀ। ਬੰਦ ਦੇ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਉਦਾਰਵਾਦੀ ਹੁੱਰਿਅਤ ਪ੍ਰਮੁੱਖ ਮੀਰਵਾਈਜ ਮੌਲਵੀ ਉਮਰ ਫਾਰੁਕ, ਕੱਟੜਪੰਥੀ ਸੈਦਯ ਅਲੀ ਸ਼ਾਹ ਗਿਲਾਨੀ, ਇੰਜੀਨੀਅਰ ਹਿਲਾਲ ਅਹਿਮਦ ਵਾਰ ਸਮੇਤ ਸਾਰੇ ਪ੍ਰਮੁੱਖ ਅਲੱਗਵਾਦੀ ਨੇਤਾਵਾਂ ਨੂੰ ਉਹਨਾਂ ਦੇ ਘਰਾਂ ਵਿਚ ਨਜ਼ਰਬੰਦ ਰੱਖਿਆ। ਡਾਉਨ-ਟਾਉਨ ਸਥਿਤ ਇਤਿਹਾਸਕ ਜਾਮਿਆ ਮਸਜਿਦ ‘ਚ ਨਮਾਜ-ਏ-ਜੁਮਾ ਵੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਹੰਦਵਾੜਾ ‘ਚ ਹਿਜਬੁਲ ਅਤਿਵਾਦੀ ਮਨਾਨ ਵਾਨੀ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਮਾਰ ਮੁਕਾਇਆ ਸੀ।

ਅਤਿਵਾਦੀਆਂ ਦੀ ਮੌਤ ਤੋਂ ਬਾਅਦ ਹੀ ਪੂਰੀ ਵਾਦੀ ਵਿਚ ਤਣਾਅ ਬਣਿਆ ਹੋਇਆ ਹੈ। ਕਈਂ ਇਲਾਕਿਆਂ ਵਿਚ ਵੀਰਵਾਰ ਨੂੰ ਹੀ ਬੰਦ ਦਾ ਦੌਰ ਸ਼ੁਰੂ ਹੋ ਗਿਆ ਸੀ। ਹੁਰਿੱਅਤ ਕਾਂਨਫਰੰਸ ਸਮੇਤ ਵੱਖ-ਵੱਖ ਅਲੱਗ ਵਾਦੀਆਂ ਸੰਗਠਨਾਂ ਦੇ ਸਾਝੇ ਮੰਚ ਜੁਆਇੰਟ ਲੀਡਰਸ਼ਿਪ(ਜੇਆਰਐਲ) ਨੇ ਮਨਾਨ ਦੀ ਮੌਤ ਦੇ ਖ਼ਿਲਾਫ਼ ਸ਼ੁਕਰਵਾਰ ਨੂੰ ਕਸ਼ਮੀਰ ਬੰਦ ਕਿਹਾ ਗਿਆ ਸੀ। ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪੂਰੀ ਵਾਦੀ ‘ਚ ਸਾਰੇ ਵਿਦਿਅਕ ਅਦਾਰਿਆਂ ਨੂੰ ਸ਼ੁਕਰਵਾਰ ਨੂੰ ਬੰਦ ਰੱਖਣ ਦਾ ਆਦੇਸ਼ ਜਾਰੀ ਕਰਦੇ ਹੋਏ ਰੇਲ ਸੇਵਾ ਅਗਲੇ ਆਦੇਸ਼ ਤਕ ਬੰਦ ਕੀਤੀ ਗਈ ਹੈ।

ਸਕੂਲੀ ਸਿੱਖਿਆ ਦੀ ਗੁਣਵਤਾ ਨੂੰ ਸੁਧਰਾਨੇ ਵਿਚ ਜੁਟੀ ਸਰਕਾਰ ਹੁਣ ਸਿੱਖਿਅਕ ਨੂੰ ਪੜ੍ਹਾਈ ਦੇ ਇਤਰ ਲਈ ਜਾਣ ਵਾਲੇ ਸਾਰੇ ਕੰਮਾਂ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਇਹਨਾਂ ਵਿਚ ਚੋਣਾਂ ਦੀ ਡਿਊਟੀ ਵੀ ਇਕ ਅਹਿਮ ਅਤੇ ਗੰਭੀਰ ਵਿਸ਼ਾ ਹੈ। ਇਸ ‘ਚ ਵੱਡੇ ਪੈਮਾਨੇ ‘ਤੇ ਸਕੂਲੀ ਵਿਦਿਆਰਥੀਆਂ ਦੀ ਦੀ ਸੇਵਾਵਾਂ ਲਈਆਂ ਜਾਂਦੀਆਂ ਹਨ। ਸਰਕਾਰ ਨੇ ਇਸ ਨੂੰ ਲੈ ਕੇ ਹਾਲ ਹੀ ‘ਚ ਅਯੋਗ ਨੂੰ ਇਕ ਡਰਾਫਟ ਦਿੱਤਾ ਗਿਆ ਹੈ। ਜਿਸ ਵਿਚ ਚੋਣਾਂ ਵਿਚ ਡਿਊਟੀ ‘ਚ ਵਿਦਿਆਰਥੀਆਂ ਦੀ ਥਾਂ ਆਂਗਨਵਾੜੀ ਜਾਂ ਫਿਰ ਆਸ਼ਾ ਵਰਕਰਾਂ ਵਰਗੀਆਂ ਸਰਕਾਰੀ ਯੋਜਨਾਵਾਂ ਨਾਲ ਜੁੜੇ ਕਰਮਚਾਰੀਆਂ ਦੀ ਮਦਦ ਲੈਣ ਦਾ ਸੁਝਾਅ ਹੈ।

ਇਹ ਡਰਾਫਟ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਵੱਲੋਂ ਕਮਿਸ਼ਨ ਨੂੰ ਭੇਜਿਆ ਗਿਆ ਹੈ। ਮੌਜੂਦਾ ਵਿਵਸਥਾ ਤਹਿਤ ਚੋਣਾਂ ਦੇ ਅਧੀਨ ਸਕੂਲਾਂ ਦੇ ਜ਼ਿਆਦਾ ਤਰ ਅਧਿਆਪਕਾਂ ਦੀ ਡਿਊਟੀ ਚੋਣਾਂ ਵਿਚ ਲਗ ਜਾਂਦੀ ਹੈ। ਪੂਰੇ ਮਹੀਨੇ ‘ਚ ਪਹਿਲਾਂ ਤੋਂ ਉਹਨਾਂ ਦੀ ਟ੍ਰੇਨਿੰਗ ਆਦਿ ਸ਼ੁਰੂ ਹੋ ਜਾਂਦੀ ਹੈ। ਇਸ ਅਧੀਨ ਸਕੂਲਾਂ ਦੀ ਪੜ੍ਹਾਈ-ਲਿਖਾਈ ਬਿਲਕੁਲ ਠੱਪ ਹੋ ਜਾਂਦੀ ਹੈ। ਇਹ ਜ਼ਿਆਦਾਤਰ ਚੋਣਾਂ ਅਜਿਹੇ ਸਮੇਂ ‘ਤੇ  ਹੀ ਹੁੰਦੀਆਂ ਹਨ, ਜਦੋਂ ਸਕੂਲਾਂ ਦੀਆਂ ਪ੍ਰੀਖਿਆਵਾਂ ਹੁੰਦੀਆਂ ਹਨ, ਜਾਂ ਹੋਣ ਵਾਲੀਆਂ ਹੋਣ। ਅਜਿਹੇ ਬੱਚਿਆਂ ਨੂੰ ਅਧਿਆਪਕਾਂ ਦੀ ਮਦਦ ਦੀ ਸਭ ਤੋਂ ਜ਼ਿਆਦਾ ਜਰੂਰਤ ਅਜਿਹੇ ਸਮੇਂ ‘ਤੇ ਹੀ ਪੈਂਦੀ ਹੈ।