ਦੀਵਾਰ ਨਾਲ ਟਕਰਾ ਕੇ ਟੁਟਿਆ ਜ਼ਹਾਜ਼, 4 ਘੰਟੇ ਹਵਾ ‘ਚ ਲਟਕੀ ਰਹੀ ਯਾਤਰੀਆਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਅਰ ਇੰਡੀਆ ਐਕਸਪ੍ਰੈਸ ਦਾ ਬੋਇੰਗ 737-800 ਜ਼ਹਾਜ਼ ਦੇ 136 ਯਾਤਰੀ ਅਤੇ ਇਸ ਦੇ ਛੇ ਕਰੂ ਮੈਂਬਰਾਂ ਦੇ ਲਈ ਇਹ ਕਿਸੇ ਚਮਤਕਾਰ ਤੋਂ ...

Airport Wall

ਮੁੰਬਈ (ਭਾਸ਼ਾ) : ਏਅਰ ਇੰਡੀਆ ਐਕਸਪ੍ਰੈਸ ਦਾ ਬੋਇੰਗ 737-800 ਜ਼ਹਾਜ਼ ਦੇ 136 ਯਾਤਰੀ ਅਤੇ ਇਸ ਦੇ ਛੇ ਕਰੂ ਮੈਂਬਰਾਂ ਦੇ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਤਾਮਿਲਨਾਡੂ ਦੇ ਤ੍ਰਿਚੀ ਤੋਂ ਸ਼ੁਕਰਵਾਰ ਦੇਰ ਰਾਤ ਦੁਬਈ ਲਈ ਉੱਡੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਅਸਲੀਅਤ, 250 ਕਿਲੋਮੀਟਰ, ਦੀ ਰਫ਼ਤਾਰ ਨਾਲ ਜਦੋਂ ਟੇਕਆਫ਼ ਕਰ ਰਿਹਾ ਸੀ, ਉਦੋਂ ਉਸ ਦਾ ਹੇਠਲਾ ਹਿੱਸਾ ਏਅਰਪੋਰਟ ਦੀ ਬਿਲਡਿੰਗ ਦੀ ਦੀਵਾਰ ਨਾਲ ਟਕਰਾ ਗਿਆ। ਸੀਐਈਐਸਐਫ਼ ਦੇ ਜਵਾਨ ਨੇ ਇਸ ਹਾਦਸੇ ਦੀ ਜਾਣਕਾਰੀ ਏਅਰ ਟ੍ਰੈਫਿਕ ਕੰਟ੍ਰੋਲਰ ਨੂੰ ਦਿੱਤੀ, ਜਿਸ ਨੇ ਤੁਰੰਤ ਫਾਇਲਟਾਂ ਨੂੰ ਦੱਸਿਆ, ਪਰ ਪਾਇਲਟ ਇਨ ਕਮਾਂਡ ਨੇ ਕਿਹਾ ਕਿ ਜ਼ਹਾਜ਼ ਦੇ ਸਾਰੇ ਸਿਸਟਮ ਠੀਕ ਕੰਮ ਕਰ ਰਹੇ ਹਨ।

ਅਤੇ ਉਸ ਨੇ ਉਡਾਨ ਜਾਰੀ ਰੱਖਣ ਦਾ ਫੈਸਲਾ ਕੀਤਾ। ਜ਼ਹਾਜ਼ ਤ੍ਰਿਚੀ ਏਅਰ ਪੋਰਟ ਦੀ ਦੀਵਾਰ ਨਾਲ ਟਕਰਾਇਆ ਜਿਸ ਤੋਂ ਬਾਅਦ ਰਨਵੇ ਲਾਈਟ ਟੁੱਟੀ ਅਤੇ ਲੈਂਡਿੰਗ ਸਿਸਟਮ  ਹਾਦਸਾਗ੍ਰਸਤ ਹੋਇਆ ਸੀ। ਜ਼ਹਾਜ਼ ਦਾ ਹੇਠਲਾ ਹਿੱਸਾ ਟੁਟਣ ਤੋਂ ਬਾਅਦ ਹਵਾ ਦੇ ਦਬਾਅ ਦੇ ਕਾਰਨ ਜ਼ਹਾਜ਼ ਟੁਟ ਵੀ ਸਕਦਾ ਸੀ। ਜ਼ਹਾਜ਼ ਦੇ ਪਹਿਏ ਜਿਸ ਸਪੀਡ ਨਾਲ ਟਕਰਾਏ ਸੀ ਜੇਕਰ ਉਸ ਨਾਲ ਚਿੰਗਾਰੀ ਨਿਕਲਦਦੀ ਤਾਂ ਅੱਗ ਵੀ ਲੱਗ ਸਕਦੀ ਸੀ, ਤੇਲ ਟੈਂਕੀ ਤਕ ਪਹੁੰਚ ਸਕਦੀ ਸੀ। ਟੱਕਰ ਦੇ ਕਾਰਨ ਪਹਿਏ ਜਾਣ ਹੋ ਸਕਦੇ ਸੀ ਅਤੇ ਲੈਂਡਿੰਗ ਦੇ ਅਧੀਨ ਪਹੀਏ ਨਾ ਖੁੱਲ੍ਹਦੇ ਤਾਂ ਜ਼ਹਾਜ਼ ਰਨਵੇ ‘ਤੇ ਰਗੜਦਾ ਜਾਂਦਾ ‘ਤੇ ਅੱਗ ਵੀ ਸਕਦੀ ਸੀ।

ਇਹ ਵੀ ਪੜ੍ਹੋ : ਵੀਰਵਾਰ ਨੂੰ ਤ੍ਰਿਚੀ ਏਅਰਪੋਰਟ ‘ਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਤ੍ਰਿਚੀ ਤੋਂ ਦੁਬਈ ਜਾਣ ਵਾਲੀ ਇਕ ਫਲਾਈਟ ਦਾ ਨਿਚਲਾ ਹਿੱਸਾ ਐਟੀਅਸ ਕੰਪਾਉਂਡ ਦੀ ਦੀਵਾਰ ਨਾਲ ਰਗੜ ਖਾ ਗਿਆ। ਜਿਸ ਅਧੀਨ ਇਹ ਹਾਦਸਾ ਹੋਇਆ ਫਲਾਈਟ ‘ਚ 136 ਵਿਅਕਤੀ ਸਵਾਰ ਸੀ। ਬਾਅਦ ‘ਚ ਫਲਾਈਟ ਨੂੰ ਮੁੰਬਈ ਡਾਇਵਰਟ ਜਾਰੀ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਿਕ ਫਲਾਇਟ ‘ਚ ਸਵਾਰ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ਤ੍ਰਿਚੀ  ਤੋਂ ਦੇਰ ਰਾਤ ਹੋਏ ਇਸ ਹਾਦਸੇ ‘ਚ ਏਅਰ ਇੰਡੀਆ ਦੀ ਫਲਾਈਟ ਦੇ ਵੀਲ ਦੀਵਾਰ ਨਾਲ ਟਕਰਾ ਗਏ। ਫਲਾਈਟ ਦੇ ਹੇਠਲੇ ਹਿੱਸੇ ‘ਚ ਕੁਝ ਟੁੱਟਿਆ ਹੈ। ਬਾਅਦ ‘ਚ ਫਲਾਈਟ ਨੂੰ ਮੁੰਬਈ ਡਾਇਵਰਟ ਕੀਤਾ ਗਿਆ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਮੁੰਬਈ ਜਾਂਚ ‘ਚ ਫਲਾਈਟ ਨੂੰ ਅੱਗੇ ਦੀ ਉਡਾਨ ਦੇ ਲਈ ਫਿਟ ਦੱਸਿਆ ਗਿਆ।