ਪਟਨਾ ਦਾ ਇਕ ਸਕੂਲ ਜਿਥੇ ਚੱਲਦੀ ਹੈ ਇਮਾਨਦਾਰੀ ਦੀ ਪਾਠਸ਼ਾਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਿਚ ਬੱਚੇ ਖੁਦ ਜਾਂਦੇ ਹਨ ਜਿਹੜਾ ਵੀ ਸਮਾਨ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਉਹ ਆਪਣੇ ਆਪ ਹੀ ਲੈ ਲੈਂਦੇ ਹਨ ਅਤੇ ਬਣਦਾ ਮੁੱਲ ਉੱਥੇ ਰੱਖੇ ਬਾਕਸ ਵਿਚ ਪਾ ਦਿੰਦੇ ਹਨ।

A School In Patna Where Runs Honesty Class

ਪਟਨਾ- ਇਕ ਸ਼ਹਿਰ ਵਿਚ ਬੱਚੇ ਸਕੂਲ ਆਉਣ ਤੋਂ ਬਾਅਦ ਬਾਹਰ ਨਹੀਂ ਜਾਂਦੇ ਕਿਉਂਕਿ ਸਕੂਲ ਵਿਚ ਹੀ ਸਾਰੀ ਜ਼ਰੂਰਤ ਦਾ ਸਮਾਨ ਮਿਲਦਾ ਹੈ। ਇਸ ਸਭ ਦੇ ਬਹਾਨੇ ਬੱਚਿਆਂ ਨੂੰ ਇਮਾਨਦਾਰੀ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ। ਇਹ ਅਨੋਖਾ ਕੰਮ ਪਟਨਾ ਜ਼ਿਲ੍ਹੇ ਦੇ ਚਕਬੈਰੀਆ ਸਥਿਤ ਗ੍ਰਾਮੀਣ ਪਲੱਸ ਟੂ ਸਕੂਲ ਵਿਚ ਹੋ ਰਿਹਾ ਹੈ। ਇਕ ਸਾਲ ਪਹਿਲਾ ਇਸ ਸਕੂਲ ਵਿਚ ਇਮਾਨਦਾਰੀ ਦੀ ਪਾਠਸ਼ਾਲਾ ਖੋਲ੍ਹੀ ਗਈ ਸੀ।

ਇਮਾਨਦਾਰੀ ਦੀ ਪਾਠਸ਼ਾਲਾ ਦੇ ਤਹਿਤ ਇਕ ਕਲਾਸ ਚਲਾਈ ਜਾਂਦੀ ਹੈ। ਇਸ ਵਿਚ ਪੈਨਸਿਲ, ਰਬੜ, ਸ਼ਾਰਪਨਰ ਅਤੇ ਵਿਦਿਆਰਥੀਆਂ ਲਈ ਸੈਨਟਰੀ ਨੈਪਕਿਨ ਆਦਿ ਸਭ ਮਿਲਦਾ ਹੈ। ਇਸ ਵਿਚ ਬੱਚੇ ਖੁਦ ਜਾਂਦੇ ਹਨ ਜਿਹੜਾ ਵੀ ਸਮਾਨ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਉਹ ਆਪਣੇ ਆਪ ਹੀ ਲੈ ਲੈਂਦੇ ਹਨ ਅਤੇ ਉਹਨਾਂ ਚੀਜਾਂ ਦਾ ਬਣਦਾ ਮੁੱਲ ਉੱਥੇ ਰੱਖੇ ਬਾਕਸ ਵਿਚ ਪਾ ਦਿੰਦੇ ਹਨ।

ਇਹ ਸਭ ਬੱਚਿਆਂ ਦੀ ਇਮਾਨਦਾਰੀ ਤੇ ਛੱਡ ਦਿੱਤਾ ਜਾਂਦਾ ਹੈ ਬੱਚੇ ਜੋ ਵੀ ਚੀਜ਼ ਲੈਂਦੇ ਹਨ ਉਸ ਦਾ ਸਹੀ ਮੁੱਲ ਉਸ ਬਾਕਸ ਵਿਚ ਪਾ ਦੰਦੇ ਹਨ। ਸਕੂਲ ਦੀ ਵਿਦਿਆਰਥਣ ਨੇ ਦੱਸਿਆ ਕਿ ਇਕ ਹਜ਼ਾਰ ਰੁਪਏ ਦਾ ਸਮਾਨ ਖਰੀਦ ਕੇ ਰੱਖਿਆ ਜਾਂਦਾ ਹੈ ਹਰ ਮਹੀਨੇ ਇਸ ਦੀ ਜਾਂਚ ਹੁੰਦੀ ਹੈ। ਪਹਿਲਾ ਇਕ ਹਜ਼ਾਰ ਰੁਪਏ ਬਦਲੇ 900 ਤਾਂ ਕਦੇ 950 ਰੁਪਏ ਮਿਲਦੇ ਸਨ ਕਿਉਂਕਿ ਕੁੱਝ ਬੱਚੇ ਪੈਸੇ ਨਹੀਂ ਦਿੰਦੇ ਸਨ।

ਇਸ ਸਭ ਬਾਰੇ ਸਕੂਲ ਵਿਚ ਪੜ੍ਹਾਉਂਦੇ ਤ੍ਰਿਪਾਠੀ ਨੇ ਕਿਹਾ ਕਿ ਜੇ ਇਕ ਵਾਰ ਬੱਚਿਆਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਵੇ ਤਾਂ ਇਹ ਉਹਨਾਂ ਦੀ ਆਦਤ ਬਣ ਜਾਵੇਗੀ ਇਸ ਲਈ ਉਹਨਾਂ ਨੇ ਇਹ ਸਭ ਸ਼ੁਰੂ ਕੀਤਾ। ਇਮਾਨਦਾਰੀ ਨਾਲ ਕੰਮ ਕਰਨ ਤੇ ਬੱਚੇ ਸਕੂਲ ਤੋਂ ਡ੍ਰਾਪਆਊਟ ਨਹੀਂ ਹੁੰਦੇ ਹਨ।