ਦਲਿਤ ਲੜਕੇ ਤੇ ਜਾਨਲੇਵਾ ਹਮਲਾ, FIR ਮਗਰੋਂ 65 ਸਾਲਾ ਬਜ਼ੁਰਗ ਨਾਲ ਘਿਨੌਣੀ ਹਰਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸੋਨੂੰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ।

Dalit Man

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿੱਚ ਇੱਕ ਦਲਿਤ ਬਜ਼ੁਰਗ ਨਾਲ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕੋਤਵਾਲੀ ਖੇਤਰ ਅਧੀਨ ਪੈਂਦੇ ਪਿੰਡ ਰੋਂਡਾ ਵਿੱਚ ਇੱਕ 65 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ, ਉਸ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਕੱਪ ਵਿਚ ਪਿਸ਼ਾਬ ਭਰ ਕੇ ਪੀਣ ਲਈ ਮਜਬੂਰ ਕੀਤਾ ਗਿਆ।  ਮੁਲਜ਼ਮ ਬਜ਼ੁਰਗ 'ਤੇ ਦਬਾਅ ਪਾ ਰਹੇ ਸਨ ਕਿ ਉਹ ਆਪਣੇ ਪੁੱਤਰ ਦੀ ਤਰਫੋਂ ਕੀਤਾ ਕੇਸ ਵਾਪਸ ਲੈ ਲਵੇ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸੋਨੂੰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। 

ਕੀ ਹੈ ਪੂਰਾ ਮਾਮਲਾ 
ਦੱਸ ਦੇਈਏ ਕਿ ਮਾਮਲਾ ਰੌਂਡਾ ਪਿੰਡ ਦਾ ਹੈ। ਇਥੇ ਰਹਿਣ ਵਾਲੇ ਅਮਰ ਅਤੇ ਚੌਵਾ ਨੇ ਕੋਤਵਾਲੀ ਪੁਲਿਸ ਨੂੰ ਦੱਸਿਆ ਕਿ 11 ਅਕਤੂਬਰ ਨੂੰ ਸ਼ਾਮ ਨੂੰ ਸੱਤ ਵਜੇ ਹਨੂਮਤ ਅਮੀਰਵਰ ਦੀ ਦੁਕਾਨ ਤੋਂ ਬੀੜੀ ਖਰੀਦਣ ਗਏ ਸੀ। ਉਸੇ ਸਮੇਂ ਪਿੰਡ ਦਾ ਸੋਨੂੰ ਯਾਦਵ, ਨਰੇਂਦਰ ਉਰਫ ਛੋਟੂ ਉਥੇ ਆਇਆ। ਫਿਰ ਪਿੰਡ ਦੇ ਸੋਨੂੰ ਪੁੱਤਰ ਫੂਲ ਸਿੰਘ ਯਾਦਵ, ਨਰਿੰਦਰ ਉਰਫ ਛੋਟੂ ਆਏ ਅਤੇ ਜਾਤੀਵਾਦੀ ਸ਼ਬਦਾਂ ਨਾਲ ਉਸ ਨੂੰ ਅਤੇ ਚੌਵਾ ਨਾਲ ਬਦਸਲੂਕੀ ਕੀਤੀ।

ਪੁਲਿਸ ਸੁਪਰਡੈਂਟ ਮਿਰਜ਼ਾ ਮਨਜ਼ਾਰ ਬੇਗ ਨੇ ਪੁਸ਼ਟੀ ਕੀਤੀ ਕਿ ਰੋਡਾ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਦੋਵਾਂ ਪਿੰਡ ਵਾਸੀਆਂ ਨੂੰ ਕੁੱਟਿਆ। ਮਿਰਜ਼ਾ ਮਨਜ਼ਾਰ ਬੇਗ ਨੇ ਕਿਹਾ, "ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਕੇਸ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਐਫਆਈਆਰ ਦਰਜ ਕਰ ਲਈ ਹੈ, ਤੇ ਅਸੀਂ ਹੁਣ ਅਜਿਹੀ ਕੋਈ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ।