ਹਿਮਾਚਲ CM ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ, ਅਟਲ ਟਨਲ ਉਦਘਾਟਨ 'ਚ ਹੋਏ ਸਨ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈ ਰਾਮ ਠਾਕੁਰ ਕੁਝ ਦਿਨ ਪਹਿਲਾਂ ਅਟਲ ਟਨਲ ਦੇ ਉਦਘਾਟਨ ਸਮੇਂ ਬੰਜਾਰ ਦੇ ਵਿਧਾਇਕ ਸੁਰੇਂਦਰ ਸ਼ੌਰੀ ਦੇ ਸੰਪਰਕ ਵਿੱਚ ਆਏ ਸੀ।

Himachal CM Jai Ram Thakur

CM

ਸ਼ਿਮਲਾ- ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਦੱਸ ਦੇਈਏ ਕਿ ਜੈ ਰਾਮ ਠਾਕੁਰ ਕੁਝ ਦਿਨ ਪਹਿਲਾਂ ਅਟਲ ਟਨਲ ਦੇ ਉਦਘਾਟਨ ਸਮੇਂ ਬੰਜਾਰ ਦੇ ਵਿਧਾਇਕ ਸੁਰੇਂਦਰ ਸ਼ੌਰੀ ਦੇ ਸੰਪਰਕ ਵਿੱਚ ਆਏ ਸੀ। ਇਸ ਪ੍ਰੋਗਰਾਮ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ ਹੋਏ ਸੀ। ਉਨ੍ਹਾਂ ਵੱਲੋਂ ਅਟਲ ਰੋਹਤਾਂਗ ਟਨਲ ਦਾ ਉਦਘਾਟਨ ਕੀਤਾ ਗਿਆ ਸੀ।