NEET 2020 Result - 16 ਅਕਤੂਬਰ ਨੂੰ ਜਾਰੀ ਹੋਵੇਗਾ ਨੀਟ' ਦਾ ਨਤੀਜਾ, ਲਿੰਕ ਰਾਹੀਂ ਕਰੋ ਚੈੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਐਨ.ਈ.ਈ.ਟੀ.) 13 ਸਤੰਬਰ, ਜੋ ਵਿਦਿਆਰਥੀ ਕੋਵਿਡ-19 ਪੀੜਤ ਹਨ ਉਨ੍ਹਾਂ ਦੀ ਪ੍ਰੀਖਿਆ 14 ਅਕਤੂਬਰ ਨੂੰ ਆਯੋਜਿਤ ਕੀਤੀ ਗਈ ਸੀ।

NEET Result 2020

ਨਵੀਂ ਦਿੱਲੀ- ਰਾਸ਼ਟਰੀ ਪ੍ਰੀਖਿਆ ਏਜੰਸੀ ਦੁਆਰਾ ਨੈਸ਼ਨਲ ਐਲਿਜ਼ੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਦਾ ਨਤੀਜਾ 16 ਅਕਤੂਬਰ ਨੂੰ ਐਲਾਨਿਆ ਜਾਵੇਗਾ। ਜੋ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਿਲ ਹੋਏ ਹਨ ਉਹ ਵੈਬਸਾਈਟ ਤੇ ਜਾ ਕੇ ਲਿੰਕ ਰਾਹੀਂ ਨਤੀਜੇ ਵੇਖ ਸਕਦੇ ਹੋ। ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਦੱਸਿਆ ਕਿ ਡੀ.ਜੀ.-ਐਨ.ਟੀ.ਏ. ਵਲੋਂ ਐਨ.ਈ.ਈ.ਟੀ.ਯੂ.ਜੀ. 2020 ਦਾ ਨਤੀਜਾ 16 ਅਕਤੂਬਰ ਨੂੰ ਐਲਾਨਿਆ ਜਾਵੇਗਾ ਅਤੇ ਇਸ ਦੇ ਸਮੇਂ ਬਾਰੇ ਜਾਣਕਾਰੀ ਬਾਅਦ 'ਚ ਦਿੱਤੀ ਜਾਵੇਗੀ। 

ਇੰਝ ਕਰੋ ਚੈੱਕ 
ਵਿਦਿਆਰਥੀ ਸਭ ਤੋਂ ਪਹਿਲਾਂ NTA ਦੀ ਵੇਬਸਾਈਟ  ntaneet.nic.in ਤੇ ਜਾਓ ਫਿਰ ਨਤੀਜਾ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਨੰਬਰ / ਰੋਲ ਨੰਬਰ ਦਰਜ ਕਰਨਾ ਪਵੇਗਾ। 
ਜਿਸ ਤੋਂ ਬਾਅਦ ਨਤੀਜੇ ਸਕ੍ਰੀਨ ਤੇ ਦਿਖਾਈ ਦੇਣਗੇ। 
ਇਸ ਤੋਂ ਬਾਅਦ ਇਹਨ੍ਹਾਂ ਨੂੰ ਡਾਉਨਲੋਡ ਕਰ ਕੇ ਰੱਖ ਸੱਕਦੇ ਹੋ, ਅਤੇ ਭਵਿੱਖ 'ਚ ਹਵਾਲੇ ਲਈ ਇੱਕ ਪ੍ਰਿੰਟ ਆਉਟ ਵੀ ਲੈ ਸਕਦੇ ਹੋ।