ਮਸ਼ਹੂਰ ਦੌੜਾਕ ਹਿਮਾ ਦਾਸ ਕੋਰੋਨਾ ਸੰਕਰਮਿਤ, ਤਿੰਨ ਦਿਨ ਪਹਿਲਾਂ ਟਰੇਨਿੰਗ ਲਈ ਆਈ ਸੀ ਪਟਿਆਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟੋਕੀਓ ਓਲੰਪਿਕਸ ਲਈ ਨਹੀਂ ਕਰ ਸਕੀ ਸੀ ਕੁਆਲੀਫਾਈ

Hima Das

 

ਨਵੀ ਦਿੱਲੀ: ਦੇਸ਼ ਦੀ ਮਸ਼ਹੂਰ ਦੌੜਾਕ ਹਿਮਾ ਦਾਸ ਕੋਰੋਨਾ ਸੰਕਰਮਿਤ ਪਾਈ ਗਈ ਹੈ। ਉਹ ਟ੍ਰੇਨਿੰਗ ਲੈਣ ਲਈ ਤਿੰਨ ਦਿਨ ਪਹਿਲਾਂ ਪਟਿਆਲਾ ਆਈ ਸੀ ਪਰ ਇਸ ਸਮੇਂ ਦੌਰਾਨ ਜਦੋਂ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹਨਾਂ ਦੀ ਰਿਪੋਰਟ ਸਕਾਰਾਤਮਕ ਆਈ। ਉਹ ਜੁਲਾਈ-ਅਗਸਤ ਵਿੱਚ ਹੋਣ ਵਾਲੀ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਮਾਸਪੇਸ਼ੀਆਂ ਦੇ ਖਿਚਾਅ ਕਾਰਨ ਉਹ ਕੁਝ ਸਮੇਂ ਲਈ ਬ੍ਰੇਕ 'ਤੇ ਸੀ

 ਹੋਰ ਵੀ ਪੜ੍ਹੋ: PM ਮੋਦੀ ਨੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਕੀਤਾ ਲਾਂਚ

10 ਅਕਤੂਬਰ ਨੂੰ  ਪਹੁੰਚੀ ਸੀ ਪਟਿਆਲਾ
ਮੀਡੀਆ ਰਿਪੋਰਟਾਂ ਅਨੁਸਾਰ, ਸਥਾਨਕ ਕੋਚ ਦਾ ਕਹਿਣਾ ਹੈ ਕਿ ਹਿਮਾ ਦਾਸ 10 ਅਕਤੂਬਰ ਨੂੰ ਪਟਿਆਲਾ ਪਹੁੰਚੀ ਸੀ, ਇਸ ਤੋਂ ਪਹਿਲਾਂ ਉਹ 8 ਅਤੇ 9 ਅਕਤੂਬਰ ਨੂੰ ਗੁਹਾਟੀ ਵਿੱਚ ਸੀ, ਜਿਸ ਦੌਰਾਨ ਉਸਨੇ ਥੋੜੀ ਥਕਾਵਟ ਮਹਿਸੂਸ ਕੀਤੀ, ਅਸੀਂ ਸੋਚਿਆ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਜਦੋਂ ਉਸਦਾ ਕੋਰੋਨਾ ਟੈਸਟ ਪਟਿਆਲਾ ਵਿੱਚ ਕੀਤਾ ਗਿਆ, ਉਸਦੀ ਰਿਪੋਰਟ ਸਕਾਰਾਤਮਕ ਆਈ।

 

  ਹੋਰ ਵੀ ਪੜ੍ਹੋ:  ਜੰਮੂ-ਕਸ਼ਮੀਰ : ਘੱਟ ਗਿਣਤੀਆਂ ਦੀ ਹੱਤਿਆ ਲਈ ਮਹਿਬੂਬਾ ਮੁਫਤੀ ਨੇ ਸਰਕਾਰ ਨੂੰ ਠਹਿਰਾਇਆ ਜ਼ਿਮੇਵਾਰ  

 

ਹਿਮਾ ਦਾਸ ਟੋਕੀਓ ਓਲੰਪਿਕ ਤੋਂ ਪਹਿਲਾਂ ਸ਼ਾਨਦਾਰ ਫਾਰਮ ਵਿੱਚ ਸੀ। ਉਸਨੇ ਮਾਰਚ ਵਿੱਚ ਫੈਡਰੇਸ਼ਨ ਕੱਪ ਦੇ ਦੌਰਾਨ 23.21 ਸਕਿੰਟ ਹਾਸਲ ਕੀਤੇ ਪਰ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕਰਨ ਲਈ 22.80 ਦਾ ਅੰਕੜਾ ਪਾਰ ਨਹੀਂ ਕਰ ਸਕੀ। 

 

 ਹੋਰ ਵੀ ਪੜ੍ਹੋ: ਮਾਨਾਂ ਤਲਵੰਡੀ ਪਹੁੰਚੀ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਦੇਹ