ਸਾਬਕਾ PM ਡਾ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਂਮਸ 'ਚ ਕਰਵਾਇਆ ਭਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾ. ਮਨਮੋਹਨ ਸਿੰਘ ਦੀ ਜਾਂਚ ਲਈ ਏਂਮਸ ਬਣਾ ਰਿਹਾ ਹੈ ਮੈਡੀਕਲ ਬੋਰਡ

Former PM Manmohan Singh

ਨਵੀਂ ਦਿੱਲੀ : ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ (88) ਦੀ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਏਂਮਸ ਦੇ ਕਾਰਡਯੋ ਟਾਵਰ ਵਿੱਚ ਲੈ ਜਾਇਆ ਗਿਆ ਹੈ। ਉਨ੍ਹਾਂ ਨੂੰ ਡਾ. ਨੀਤੀਸ਼ ਨਾਇਕ ਦੀ ਟੀਮ ਦੀ ਦੇਖਭਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ ਕੈਨੇਡਾ ਤੇ ਯੂਰੋਪ ਦਾ ਵੀਜ਼ਾ, ਮਿਲੇਗਾ 100 ਪ੍ਰਤੀਸ਼ਤ ਨਤੀਜਾ 

ਪ੍ਰਾਪਤ ਜਾਣਕਾਰੀ ਅਨੁਸਾਰ  ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਣਾ ਪੈ ਰਿਹਾ ਸੀ ਅਤੇ ਉਹ ਲਗਾਤਾਰ ਚੇਸਟ ਕੰਜੇਸ਼ਨ ਦੀ ਸ਼ਿਕਾਇਤ ਕਰ ਰਹੇ ਸਨ।

ਦੱਸ ਦਈਏ ਕਿ ਡਾ. ਮਨਮੋਹਨ ਸਿੰਘ  ਦੀ ਜਾਂਚ ਲਈ ਏਂਮਸ ਇੱਕ ਮੈਡੀਕਲ ਬੋਰਡ ਬਣਾ ਰਿਹਾ ਹੈ, ਜਿਸ ਦੀ ਅਗਵਾਈ ਏਂਮਸ  ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰਿਆ ਕਰਣਗੇ।

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਉਨ੍ਹਾਂ ਦੀ ਤਬੀਅਤ ਵਿਗੜਨ 'ਤੇ ਏਂਮਸ ਵਿੱਚ ਭਰਤੀ ਕਰਾਇਆ ਗਿਆ ਸੀ। ਬਾਅਦ ਵਿੱਚ ਉਹ ਠੀਕ ਹੋ ਗਏ ਸਨ।