ਉੱਤਰਾਖੰਡ : ਗੋਲੀਬਾਰੀ 'ਚ BJP ਆਗੂ ਗੁਰਤਾਜ ਸਿੰਘ ਭੁੱਲਰ ਦੀ ਪਤਨੀ ਗੁਰਮੀਤ ਕੌਰ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਰਤਾਜ ਭੁੱਲਰ ਘਰ ਲੁਕੇ ਲੋੜੀਂਦੇ ਮਾਫ਼ੀਆ ਸਰਗਨਾ ਜ਼ਫ਼ਰ ਨੂੰ ਫੜ੍ਹਨ ਆਈ ਸੀ UP ਪੁਲਿਸ 

BJP Leader's Wife Killed in Firing in Uttarakhand; UP Cops Face Murder Charges

ਉੱਤਰਾਖੰਡ : ਮਾਈਨਿੰਗ ਮਾਫ਼ੀਆ ਅਤੇ UP ਪੁਲਿਸ ਵਿਚਾਲੇ ਮੁਕਾਬਲਾ
ਉੱਤਰਾਖੰਡ :
ਉੱਤਰਾਖੰਡ ਦੇ ਭਰਤਪੁਰ 'ਚ ਮਾਈਨਿੰਗ ਮਾਫ਼ੀਆ ਅਤੇ ਯੂਪੀ ਪੁਲਸ ਵਿਚਾਲੇ ਗੋਲੀਬਾਰੀ 'ਚ ਭਾਜਪਾ ਨੇਤਾ ਦੀ ਪਤਨੀ ਦੀ ਮੌਤ ਹੋ ਗਈ ਅਤੇ 5 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਮਾਈਨਿੰਗ ਮਾਫ਼ੀਆ ਨੇ ਕਰੀਬ ਇਕ ਘੰਟੇ ਤੱਕ 10 ਤੋਂ 12 ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਰੱਖਿਆ। ਉਨ੍ਹਾਂ ਦੇ ਹਥਿਆਰ ਵੀ ਖੋਹ ਲਏ। ਐਸਓਜੀ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ। ਉਤਰਾਖੰਡ ਪੁਲਿਸ ਨੇ ਕਿਸੇ ਤਰ੍ਹਾਂ ਯੂਪੀ ਪੁਲਿਸ ਨੂੰ ਉਥੋਂ ਛੁਡਵਾਇਆ।

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲਿਸ ਨੂੰ ਬੁੱਧਵਾਰ ਦੁਪਹਿਰ ਨੂੰ ਪਤਾ ਲੱਗਾ ਕਿ ਮਾਈਨਿੰਗ ਮਾਫ਼ੀਆ ਜ਼ਫ਼ਰ ਮੁਰਾਦਾਬਾਦ ਦੇ ਠਾਕੁਰਦੁਆਰਾ ਇਲਾਕੇ 'ਚ ਹੈ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਜ਼ਫ਼ਰ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਆਲਾ-ਦੁਆਲਾ ਦੇਖ ਕੇ ਜ਼ਫਰ ਇੱਥੋਂ ਸਰਹੱਦ ਪਾਰ ਕਰ ਕੇ ਨੇੜਲੇ ਪਿੰਡ ਭਰਤਪੁਰ ਪਹੁੰਚ ਗਿਆ।

ਯੂਪੀ ਪੁਲਿਸ ਦੀ ਟੀਮ ਵੀ ਪਿੱਛਾ ਕਰਦੇ ਹੋਏ ਭਰਤਪੁਰ ਪਹੁੰਚੀ। ਸ਼ਾਮ ਨੂੰ ਸਾਢੇ ਪੰਜ ਵਜੇ ਦੋਨਾਂ ਦੀ ਫਿਰ ਆਹਮੋ-ਸਾਹਮਣੇ ਟੱਕਰ ਹੋਈ। ਇੱਥੇ ਜਦੋਂ ਕਰਾਸ ਫ਼ਾਇਰਿੰਗ ਹੋ ਰਹੀ ਸੀ ਜਦੋਂ ਭਾਜਪਾ ਆਗੂ ਗੁਰਤਾਜ ਸਿੰਘ ਭੁੱਲਰ ਦੀ ਪਤਨੀ ਗੁਰਜੀਤ ਕੌਰ (28 ਸਾਲ) ਇਸ ਦੀ ਲਪੇਟ ਵਿੱਚ ਆ ਗਈ ਜਿਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਗੁਰਜੀਤ ਕੌਰ ਇੱਕ ਸਹਿਕਾਰੀ ਸਭਾ ਵਿੱਚ ਕਲਰਕ ਸੀ ਅਤੇ ਉਸ ਸਮੇਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ।  

ਇਸ ਘਟਨਾ ਤੋਂ ਬਾਅਦ ਭਰਤਪੁਰ ਦੇ ਨਾਰਾਜ਼ ਪਿੰਡ ਵਾਸੀਆਂ ਨੇ 10 ਤੋਂ 12 ਪੁਲਿਸ ਵਾਲਿਆਂ ਖ਼ਿਲਾਫ਼ FIR ਦਰਜ ਕਰਵਾਈ ਹੈ। ਦੂਜੇ ਪਾਸੇ ਮੁਰਾਦਾਬਾਦ ਪੁਲਿਸ ਨੇ ਮਾਈਨਿੰਗ ਮਾਫ਼ੀਆ ਜ਼ਫ਼ਰ, ਉਸ ਦੇ ਸਾਥੀਆਂ ਅਤੇ ਭਰਤਪੁਰ ਪਿੰਡ ਦੇ ਕੁਝ ਲੋਕਾਂ ਖ਼ਿਲਾਫ਼ ਠਾਕੁਰਦੁਆਰਾ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਇਨ੍ਹਾਂ ਸਾਰਿਆਂ 'ਤੇ ਪੁਲਿਸ ਟੀਮ ਨੂੰ ਬੰਧਕ ਬਣਾ ਕੇ ਹਮਲਾ ਕਰਨ, 3 ਪੁਲਿਸ ਵਾਲਿਆਂ ਨੂੰ ਗੋਲੀ ਮਾਰਨ ਅਤੇ 3 ਹੋਰਾਂ ਨੂੰ ਕੁੱਟਣ ਅਤੇ ਜ਼ਖਮੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।