ਨਗਰ ਨਿਗਮ ਡਿਫ਼ਾਲਟਰ? ਅਦਾਲਤ ਵੱਲੋਂ ਇਸ ਨਗਰ ਨਿਗਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ, ਜਾਣੋ ਕਿੱਥੇ
'ਕਰਜ਼ਾ ਕੁਰਕੀ ਖ਼ਤਮ' ਨਹੀਂ, ਪਰ ਕਿਸਾਨਾਂ ਦੀ ਬਜਾਏ
ਮੰਗਲੁਰੂ - ਇੱਥੋਂ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਪੰਪਵੇਲ ਖੇਤਰ ਵਿੱਚ ਬੱਸ ਟਰਮੀਨਲ ਪ੍ਰਾਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਦੇਣ ਬਦਲੇ ਮੰਗਲੁਰੂ ਨਗਰ ਨਿਗਮ ਦੀ ਚੱਲ ਜਾਇਦਾਦ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਅਦਾਲਤ ਦੇ 'ਅਮੀਨ' ਜਾਇਦਾਦ ਕੁਰਕ ਕਰਨ ਦੇ ਹੁਕਮ ਆ ਚੁੱਕੇ ਹਨ, ਹਾਲਾਂਕਿ ਨਿਗਮ ਦੀ ਬੇਨਤੀ 'ਤੇ ਮੁਆਵਜ਼ੇ ਦੀ ਅਦਾਇਗੀ ਦੀ ਸਮਾਂ ਸੀਮਾ 25 ਅਕਤੂਬਰ ਤੱਕ ਵਧਾ ਦਿੱਤੀ ਗਈ।
ਨਗਰ ਨਿਗਮ ਨੇ ਪੰਪਵੇਲ ਇਲਾਕੇ ਵਿੱਚ ਪ੍ਰਸਤਾਵਿਤ ਬੱਸ ਟਰਮੀਨਲ ਦੇ ਨਿਰਮਾਣ ਲਈ 2008 ਵਿੱਚ 7.23 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਲਈ 33 ਪਰਿਵਾਰਾਂ ਨੇ ਆਪਣੀ ਜ਼ਮੀਨ ਦਿੱਤੀ ਸੀ, ਜਦ ਕਿ 16 ਪਰਿਵਾਰਾਂ ਨੇ ਵੱਧ ਮੁਆਵਜ਼ੇ ਦੀ ਮੰਗ ਕਰਦਿਆਂ ਅਦਾਲਤ ਦਾ ਰੁਖ਼ ਕੀਤਾ ਸੀ। ਅਦਾਲਤ ਵਿੱਚ 16 ਕੇਸਾਂ ਦੀ ਸੁਣਵਾਈ ਲਟਕੀ ਹੋਈ ਹੈ। ਨਿਗਮ ਪਹਿਲਾਂ ਇਨ੍ਹਾਂ ਮਾਮਲਿਆਂ 'ਤੇ ਸਟੇਅ ਲੈਣ 'ਚ ਨਾਕਾਮ ਰਿਹਾ ਸੀ। ਸਟੇਅ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਦਾਲਤ ਦਾ ਨਗਰ ਨਿਗਮ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ ਆਇਆ।