'ਜਨਤਾ' ਦੇ ਹੀ ਜਵਾਨ ਸ਼ਹੀਦ ਹੋਣ ਤੇ ਜਨਤਾ ਹੀ ਕਰੇ 'ਦਾਨ', 14 ਅਕਤੂਬਰ ਨੂੰ ਲਾਂਚ ਹੋਵੇਗੀ ਵੈਬਸਾਈਟ
ਦੇਸ਼ ਦੇ ਨਾਗਰਿਕ ਹਥਿਆਰਬੰਦ ਸੈਨਾਵਾਂ ਦੇ ਸੰਘਰਸ਼ ਹਾਦਸਿਆਂ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਆਪਣੀ ਇੱਛਾ ਮੁਤਾਬਿਕ ਦਾਨ ਦੇ ਸਕਦੇ ਹਨ।
Rajnath SIngh
ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ 14 ਅਕਤੂਬਰ ਨੂੰ ਇੱਕ ਵੈਬਸਾਈਟ ਲਾਂਚ ਕਰਨਗੇ ਜਿਸ ਰਾਹੀਂ ਦੇਸ਼ ਦੇ ਨਾਗਰਿਕ ਹਥਿਆਰਬੰਦ ਸੈਨਾਵਾਂ ਦੇ ਸੰਘਰਸ਼ ਹਾਦਸਿਆਂ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਆਪਣੀ ਇੱਛਾ ਮੁਤਾਬਿਕ ਦਾਨ ਦੇ ਸਕਦੇ ਹਨ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਪੋਰਟਲ 'ਮਾਂ ਭਾਰਤੀ ਕੇ ਸਪੂਤ' (ਐੱਮ.ਬੀ.ਕੇ.ਐੱਸ.) ਨੈਸ਼ਨਲ ਵਾਰ ਮੈਮੋਰੀਅਲ ਕੰਪਲੈਕਸ 'ਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਸਮਾਰੋਹ 'ਚ ਲਾਂਚ ਕੀਤਾ ਜਾਵੇਗਾ।
ਕਿਹਾ ਗਿਆ ਹੈ ਕਿ ਇਹ ਫ਼ੰਡ ਤਿੰਨੋ ਸੈਨਾਵਾਂ ਦਾ ਸਾਂਝਾ ਫ਼ੰਡ ਹੈ ਜੋ ਸੰਘਰਸ਼ ਦੌਰਾਨ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਦੇ ਰੂਪ ਵਿੱਚ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ।