Rajnath Singh: ਲੋੜ ਪੈਣ ’ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

Rajnath Singh: ਕਿਹਾ, ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ

If necessary, weapons will be used with full force: Rajnath Singh

 

Rajnath Singh:  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ਨੇ ਕਦੇ ਵੀ ਨਫ਼ਰਤ ਜਾਂ ਦੁਸ਼ਮਣੀ ਕਾਰਨ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ ਪਰ ਜੇਕਰ ਉਸ ਦੇ ਹਿੱਤਾਂ ਨੂੰ ਖਤਰਾ ਹੁੰਦਾ ਹੈ ਤਾਂ ਦੇਸ਼ ਵੱਡੇ ਕਦਮ ਚੁੱਕਣ ਤੋਂ ਨਹੀਂ ਝਿਜਕੇਗਾ।

ਵਿਜੇ ਦਸ਼ਮੀ ਦੇ ਮੌਕੇ ’ਤੇ, ਰਖਿਆ ਮੰਤਰੀ ਨੇ ਪਛਮੀ ਬੰਗਾਲ ਦੇ ਸੁਕਨਾ ਮਿਲਟਰੀ ਸਟੇਸ਼ਨ ’ਤੇ ‘ਸ਼ਸਤਰ ਪੂਜਾ’ ਕੀਤੀ ਅਤੇ ਕਿਹਾ ਕਿ ਇਹ ਰਸਮ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋੜ ਪੈਣ ’ਤੇ ਹਥਿਆਰਾਂ ਅਤੇ ਉਪਕਰਣਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ।

ਸੁਕਨਾ ’ਚ ਸਥਿਤ 33 ਕੋਰ ਨੂੰ ਤ੍ਰਿਸ਼ਕਤੀ ਕੋਰ ਵਜੋਂ ਜਾਣਿਆ ਜਾਂਦਾ ਹੈ। ਇਹ ਸਿੱਕਮ ਸੈਕਟਰ ’ਚ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਰਾਜਨਾਥ ਸਿੰਘ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ ਨਫ਼ਰਤ ਜਾਂ ਮਾੜੇ ਇਰਾਦਿਆਂ ਨਾਲ ਹਮਲਾ ਨਹੀਂ ਕੀਤਾ। ਅਸੀਂ ਉਦੋਂ ਹੀ ਲੜਦੇ ਹਾਂ ਜਦੋਂ ਕੋਈ ਸਾਡੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਅਪਮਾਨ ਕਰਦਾ ਹੈ ਜਾਂ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਧਰਮ, ਸੱਚਾਈ ਅਤੇ ਮਨੁੱਖੀ ਕਦਰਾਂ ਕੀਮਤਾਂ ਵਿਰੁਧ ਜੰਗ ਛੇੜੀ ਜਾਂਦੀ ਹੈ।