Delhi Jain Temple News: ਦਿੱਲੀ ਦੇ ਜੈਨ ਮੰਦਰ ਵਿਚੋਂ 40 ਲੱਖ ਰੁਪਏ ਦਾ ਸੋਨੇ ਦਾ ਕਲਸ਼ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi Jain Temple News: ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਈ ਚੋਰੀ ਦੀ ਘਟਨਾ

Gold urn worth Rs 40 lakh stolen from Jain temple in Delhi

Gold urn worth Rs 40 lakh stolen from Jain temple in Delhi ਉੱਤਰ-ਪੂਰਬੀ ਦਿੱਲੀ ਦੇ ਜੋਤੀ ਨਗਰ ਇਲਾਕੇ ’ਚ ਇਕ ਜੈਨ ਮੰਦਰ ਦੇ ਸਿਖਰ ਵਿਚੋਂ ਕਥਿਤ ਤੌਰ ਉਤੇ 40 ਲੱਖ ਰੁਪਏ ਦਾ ਸੋਨੇ ਦੀ ਪਰਤ ਵਾਲਾ ਕਲਸ਼ ਚੋਰੀ ਹੋ ਗਿਆ। ਪੁਲਿਸ ਨੇ ਦਸਿਆ ਕਿ ਚੋਰੀ ਦੀ ਘਟਨਾ ਮੰਦਰ ਵਿਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਸੀ, ਅਤੇ ਚੋਰੀ ਦੀਆਂ ਦੋ ਵੀਡੀਉ ਸੋਸ਼ਲ ਮੀਡੀਆ ਮੰਚਾਂ ਉਤੇ ਵਾਇਰਲ ਹੋ ਗਈਆਂ ਹਨ।

ਇਕ ਕਲਿੱਪ ’ਚ ਇਕ ਵਿਅਕਤੀ ਨੂੰ ਮੰਦਰ ਦੇ ਵਿਹੜੇ ’ਚ ਸੋਨੇ ਨਾਲ ਭਰੇ ਕਲਸ਼ ਚੋਰੀ ਕਰਨ ਤੋਂ ਬਾਅਦ ਖੰਭੇ ਤੋਂ ਹੇਠਾਂ ਉਤਰਦੇ ਹੋਏ ਵੇਖਿਆ ਜਾ ਸਕਦਾ ਹੈ, ਜਦਕਿ ਇਕ ਹੋਰ ਵੀਡੀਉ ’ਚ ਉਹ ਹਨੇਰੇ ਵਿਚ ਕਲਸ਼ ਲੈ ਕੇ ਜਾ ਰਿਹਾ ਹੈ।

ਇਹ ਘਟਨਾ ਸ਼ੁਕਰਵਾਰ ਅਤੇ ਸਨਿਚਰਵਾਰ ਦੀ ਅੱਧੀ ਰਾਤ ਨੂੰ ਵਾਪਰੀ ਜਦੋਂ ਇਲਾਕੇ ਦੇ ਜ਼ਿਆਦਾਤਰ ਵਸਨੀਕ ਕਰਵਾ ਚੌਥ ਦੇ ਜਸ਼ਨਾਂ ਵਿਚ ਰੁੱਝੇ ਹੋਏ ਸਨ। ਪੁਲਿਸ ਮੁਤਾਬਕ ਚੋਰੀ ਹੋਇਆ ਕਲਸ਼ ਅੱਠ ਧਾਤਾਂ ਵਾਲੀ ਸ਼ੁਭ ਧਾਤੂ ਦਾ ਬਣਿਆ ਹੋਇਆ ਕਲਸ਼ ਹੈ ਤੇ ਕਈ ਸਾਲ ਪਹਿਲਾਂ ਮੰਦਰ ਦੇ ਉੱਪਰ ਲਗਾਇਆ ਗਿਆ ਸੀ।

ਇਸ ਵਿਚ ਲਗਭਗ 200 ਗ੍ਰਾਮ ਸੋਨਾ ਸੀ, ਜਿਸ ਦੀ ਕੀਮਤ ਲਗਭਗ 35-40 ਲੱਖ ਰੁਪਏ ਹੈ। ਪਿਛਲੇ ਦੋ ਮਹੀਨਿਆਂ ਵਿਚ ਜੈਨ ਰਸਮੀ ਚੀਜ਼ਾਂ ਦੀ ਚੋਰੀ ਦਾ ਇਹ ਦੂਜਾ ਮਾਮਲਾ ਹੈ।