ABVP ਦੇ ਵਿਰੋਧ ਕਾਰਨ ਅਰੁੰਧਤੀ ਰਾਏ ਦੀ ਕਿਤਾਬ 'ਵਾਕਿੰਗ ਵਿਦ ਕਾਮਰੇਡਜ਼' ਨੂੰ ਪਾਠਕ੍ਰਮ 'ਚੋਂ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਮ.ਏ. ਅੰਗਰੇਜ਼ੀ ਦੇ ਤੀਜੇ ਸਮੈਸਟਰ ਦੇ ਕੋਰਸ 'ਚ 2017-18 ਤੋਂ ਕੀਤਾ ਗਿਆ ਸੀ ਸ਼ਾਮਿਲ

Arundhati Roy'

ਚੇਨਈ: ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਸਮੇਤ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਤਾਮਿਲਨਾਡੂ ਦੀ ਸਰਕਾਰੀ ਯੂਨੀਵਰਸਿਟੀ ਨੇ ਐਮ.ਏ.ਅੰਗਰੇਜੀ ਦੇ ਸਿਲੇਬਸ ਚੋਂ ਮਸ਼ਹੂਰ ਲੇਖਕ ਅਰੁੰਧਤੀ ਰਾਏ ਦੀ ਕਿਤਾਬ 'ਵਾਕਿੰਗ ਵਿਦ ਕਾਮਰੇਡਜ਼' ਨੂੰ ਹਟਾ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਮਨੋਨਮਨੀਅਮ ਸੁੰਦਰਨਾਰ ਯੂਨੀਵਰਸਿਟੀ,ਤਿਰੂਨੇਲਵੇਲੀ ਨਾਲ ਸਬੰਧਤ ਕਾਲਜਾਂ ਵਿਚ ਐਮ.ਏ. ਅੰਗਰੇਜ਼ੀ ਦੇ ਤੀਜੇ ਸਮੈਸਟਰ ਦੇ ਕੋਰਸ ਵਿਚ 2017-18 ਤੋਂ ਸ਼ਾਮਲ ਕੀਤਾ ਗਿਆ ਸੀ।

Book
"ਕਿਤਾਬ ਦੀ ਸੰਵੇਦਨਸ਼ੀਲ ਪ੍ਰਕਿਰਤੀ ਦੇ ਮੱਦੇਨਜ਼ਰ,ਬੁੱਧਵਾਰ ਨੂੰ ਕਮੇਟੀ ਦੀ ਬੈਠਕ ਵਿੱਚ ਇਸ ਨੂੰ ਸਿਲੇਬਸ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ,"ਉਨ੍ਹਾਂ ਨੇ ਕਿਹਾ ਕਿ ਉਸਦੀ ਜਗ੍ਹਾ 'ਤੇ ਪਦਮ ਪੁਰਸਕਾਰ ਜੇਤੂ ਕੁਦਰਤ ਪ੍ਰੇਮੀ ਕ੍ਰਿਸ਼ਨਨ (1912-96) ਦੀ ਪੁਸਤਕ ਮਾਈ ਨੇਟਿਵ ਲੈਂਡ, ਇਮੇਜ਼ ਇਨ ਨੇਚਰ ਨੁੰ ਸ਼ਾਮਲ ਕੀਤਾ  ਗਿਆ ਹੈ। ਭਾਰਤੀ ਜੰਗਲੀ ਜੀਵਣ ਫੋਟੋਗ੍ਰਾਫੀ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਇਸਨੂੰ 1969 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਪ ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਦੀ ਅਕਾਦਮਿਕ ਮਾਮਲਿਆਂ ਬਾਰੇ ਸਥਾਈ ਕਮੇਟੀ ਹੁਣ ਇਸ ਫੈਸਲੇ ‘ਤੇ ਆਪਣੀ ਮੋਹਰ ਲਾਏਗੀ।

ਰਾਏ ਦੀ ਫੇਰੀ ਅਤੇ ਉਸ ਦੀ ਮਾਓਵਾਦੀ ਗੜ੍ਹ ਦੀ ਫੇਰੀ ਨਾਲ ਜੁੜੀ ਸਮੱਗਰੀ ਸਭ ਤੋਂ ਪਹਿਲਾਂ 2010 ਵਿਚ ਇਕ ਮੈਗਜ਼ੀਨ ਵਿਚ ਪ੍ਰਕਾਸ਼ਤ ਕੀਤੀ ਗਈ ਸੀ। ਜਿਸ ਨੂੰ ਬਾਅਦ ਵਿਚ ਕਿਤਾਬ ਦਾ ਰੂਪ ਦਿੱਤਾ ਗਿਆ ਸੀ। ਆਰਐਸਐਸ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ਨੇ ਵੀ ਕਈ ਦਿਨ ਪਹਿਲਾਂ ਦੱਸਿਆ ਸੀ ਕਿ ਏਬੀਵੀਪੀ ਨੇ ਕਿਤਾਬ ਨੂੰ ਸਿਲੇਬਸ ਤੋਂ ਹਟਾਉਣ ਦੀ ਮੰਗ ਕੀਤੀ ਹੈ। ਡੀਐਮਕੇ ਮਹਿਲਾ ਮੋਰਚਾ ਦੇ ਸਕੱਤਰ ਅਤੇ ਸੰਸਦ ਮੈਂਬਰ ਕੋਨੀਮੋਝੀ ਨੇ ਟਵੀਟ ਕੀਤਾ ਕਿ ਸ਼ਕਤੀ ਅਤੇ ਰਾਜਨੀਤੀ ਇਹ ਨਿਰਣਾ ਕਰ ਰਹੀ ਹੈ ਕਿ “ਕਲਾ ਕੀ ਹੈ,ਸਾਹਿਤ ਕੀ ਹੈ ਅਤੇ ਵਿਦਿਆਰਥੀਆਂ ਨੂੰ ਕੀ ਅਧਿਐਨ ਕਰਨਾ ਚਾਹੀਦਾ ਹੈ।