PM ਮੋਦੀ ਅੱਜ ਦੇਸ਼ ਨੂੰ ਦੇਣਗੇ ਇਹ ਵੱਡਾ ਤੋਹਫਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਯੁਰਵੈਦ ਸੰਸਥਾਵਾਂ ਦਾ ਕਰਨਗੇ ਉਦਘਾਟਨ 

PM Modi

ਨਵੀਂ ਦਿੱਲੀ: ਪੰਜ ਦਿਨਾਂ ਦਿਵਾਲੀ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਨਾਲ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਦੇਸ਼ ਵਾਸੀਆਂ ਨੂੰ ਧਨਤੇਰਸ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ,' ਧਨਤੇਰਸ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਭਗਵਾਨ ਧਨਵੰਤਰੀ ਹਰ ਕਿਸੇ ਦੇ ਜੀਵਨ ਵਿੱਚ ਖੁਸ਼ਹਾਲੀ, ਸੁਖ,ਚੰਗੀ ਕਿਸਮਤ ਅਤੇ ਚੰਗੀ ਸਿਹਤ ਲਿਆਵੇ। 

ਆਯੁਰਵੈਦ ਸੰਸਥਾਵਾਂ ਦਾ ਕੀਤਾ ਉਦਘਾਟਨ 
ਅੱਜ ਦਾ ਦਿਨ ਆਯੁਰਵੇਦ ਦਿਵਸ 2020 ਵਜੋਂ ਵੀ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਯੁਰਵੈਦ ਦਿਵਸ ਮੌਕੇ ਰਾਜਸਥਾਨ ਅਤੇ ਗੁਜਰਾਤ 'ਚ ਦੋ ਆਯੁਰਵੈਦਿਕ ਸੰਸਥਾਨਾਂ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਮੌਜੂਦ ਰਹੇ।

ਆਯੁਰਵੈਦ ਦਿਵਸ 2016 ਤੋਂ ਮਨਾਇਆ ਜਾ ਰਿਹਾ 
ਦੱਸ ਦੇਈਏ ਕਿ ਸਾਲ 2016 ਤੋਂ ਆਯੁਸ਼ ਮੰਤਰਾਲੇ ਹਰ ਸਾਲ ਧਨਵੰਤਰੀ ਜੈਯੰਤੀ ਦੇ ਮੌਕੇ 'ਤੇ ਆਯੁਰਵੈਦ ਦਿਵਸ ਮਨਾਇਆ ਜਾਂਦਾ ਹੈ। ਆਯੁਰਵੈਦ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿਚ, ਮੋਦੀ ਸਰਕਾਰ ਨੇ ਸੰਸਦ ਵਿਚ ਇਕ ਕਾਨੂੰਨ ਬਣਾ ਕੇ ਜਾਮਨਗਰ ਦੇ ਆਈਟੀਆਰਏ ਨੂੰ ਵਿਸ਼ਵ ਪੱਧਰੀ ਬਣਾਇਆ ਹੈ। ਆਈ ਟੀ ਆਰ ਏ ਗੁਜਰਾਤ ਆਯੁਰਵੈਦ ਯੂਨੀਵਰਸਿਟੀ ਦੇ ਚਾਰ ਆਯੁਰਵੈਦਿਕ ਸੰਸਥਾਵਾਂ ਨੂੰ ਜੋੜ ਕੇ ਬਣਾਇਆ ਗਿਆ ਹੈ।