ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਵਿਚ ਪਿਉ-ਪੁੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਸ ਚਾਲਕ ਮੌਕੇ ਤੋਂ ਚਲਦੀ ਬੱਸ ਛੱਡ ਕੇ ਹੋਇਆ ਫਰਾਰ

picture

ਉੜਮੁੜ : ਸ਼ੁੱਕਰਵਾਰ ਸਵੇਰੇ 6 ਕੁ ਵਜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਦਾਰਾਪੁਰ ਬਾਈਪਾਸ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਕੋਲ ਤੇਜ਼ ਰਫਤਾਰ ਬੇਕਾਬੂ ਬੱਸ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਪਿਉ-ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬੇਕਾਬੂ ਬੱਸ ਸੜਕ 'ਤੇ ਬਣੇ ਡਿਵਾਈਡਰ 'ਤੇ ਚਡ਼੍ਹ ਕੇ ਸੜਕ ਵਿਚਕਾਰ ਪਲਟ ਗਈ। ਬੱਸ ਵਿਚ ਸਵਾਰ ਸਵਾਰੀਆਂ 'ਚੋਂ ਚਾਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਦੇ ਸੇਵਾਦਾਰਾਂ ਵਲੋਂ ਆਪਣੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਮ੍ਰਿਤਕ ਪਿਉ-ਪੁੱਤਰ ਦੀ ਪਛਾਣ ਕਸ਼ਮੀਰ ਲਾਲ ਪੁੱਤਰ ਤੇਜੂ ਰਾਮ ਤੇ ਵਿਪੁਨ ਕੁਮਾਰ ਉਰਫ ਪਿਰਥੀ ਪੁੱਤਰ ਕਸ਼ਮੀਰ ਲਾਲ ਵਾਸੀ ਬੋਦਲ ਕੋਟਲੀ ਹਾਲ ਵਾਸੀ ਸੰਤ ਨਗਰ ਦਾਰਾਪੁਰ ਟਾਂਡਾ ਵਜੋਂ ਹੋਈ। ਜ਼ਖ਼ਮਮੀਆਂ ਦੀ ਪਛਾਣ ਬਾਲ ਕ੍ਰਿਸ਼ਨ, ਰਾਕੇਸ਼ ਕੁਮਾਰ, ਸੁਭਾਸ਼ ਚੰਦਰ ਤੇ ਸਾਕਸ਼ੀ ਸਾਰੇ ਵਾਸੀ ਜੰਮੂ ਵਜੋਂ ਹੋਈ। ਵਿਪਨ ਕੁਮਾਰ ਉਰਫ ਪਿਰਥੀ ਦਾ 9 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ।