DIWALI ਮੌਕੇ ਮਿਲਾਵਟੀ ਮਠਿਆਈ ਤੋਂ ਕਿਵੇਂ ਰਹਿਣਾ ਹੈ ਸਾਵਧਾਨ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਕਰਕੇ ਮਾਤਰਾ ਵਧਾਉਣ ਦੇ ਚੱਕਰ ਵਿਚ ਬਹੁਤ ਸਾਰੇ ਦੁਕਾਨਦਾਰ ਅਜਿਹੀ ਮਿਲਾਵਟ ਕਰਦੇ ਹਨ। 

diwali sweet

ਦਿਵਾਲੀ ਦੇ ਸਮੇਂ ਮਠਿਆਈਆਂ ਬਣਾਉਣ ਤੋਂ ਲੈ ਕੇ ਘਰ ਵਿਚ ਬਣਨ ਵਾਲਾ ਗੁਜੀਆ ਅਤੇ ਹਲਵਾ ਆਦਿ ਵਿਚ ਮਾਵੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਮਾਵੇ ਅਤੇ ਦੁੱਧ ਦੀ ਵਧੀ ਮੰਗ ਨੂੰ ਪੂਰਾ ਕਰਨ ਅਤੇ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਇਸ ਵਿਚ ਮਿਲਾਵਟ ਕੀਤੀ ਜਾਂਦੀ ਹੈ। ਮਿਲਾਵਟੀ ਮਾਵੇ ਦੀ ਵਰਤੋਂ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਮਾਵੇ ਵਿਚ ਅਕਸਰ ਆਟਾ ਆਦਿ ਦੀ ਮਿਲਾਵਟ ਕੀਤੀ ਜਾਂਦੀ ਹੈ। ਸਟਾਰਚ ਕਾਫ਼ੀ ਸਸਤਾ ਹੁੰਦਾ ਹੈ ਅਤੇ ਇਸ ਨੂੰ ਮਿਲਾਉਣ ਨਾਲ ਮਾਵੇ ਦੀ ਮਾਤਰਾ ਵਧ ਜਾਂਦੀ ਹੈ। ਇਸ ਕਰਕੇ ਮਾਤਰਾ ਵਧਾਉਣ ਦੇ ਚੱਕਰ ਵਿਚ ਬਹੁਤ ਸਾਰੇ ਦੁਕਾਨਦਾਰ ਅਜਿਹੀ ਮਿਲਾਵਟ ਕਰਦੇ ਹਨ। 

ਮਿਲਾਵਟੀ ਮਾਵੇ ਦੀ ਪਛਾਣ ਦੇ ਲਈ ਥੋੜ੍ਹਾ ਜਿਹਾ ਮਾਵਾ ਲੈ ਕੇ ਉਸ ਨੂੰ ਕਿਸੇ ਬਰਤਨ ਵਿਚ ਰੱਖ ਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਰਮ ਕਰੋ। ਗਰਮ ਹੋਣ ਤੋਂ ਬਾਅਦ ਉਸ ਵਿਚ ਟਿੰਚਰ ਆਇਓਡੀਨ ਦੀਆਂ ਕੁਝ ਬੂੰਦਾਂ ਪਾਓ। ਜੇਕਰ ਖੋਏ ਵਿਚ ਸਟਾਰਚ ਮਿਲਿਆ ਹੋਵੇਗਾ ਤਾਂ ਉਸ ਦਾ ਰੰਗ ਤੁਰੰਤ ਨੀਲਾ ਹੋ ਜਾਵੇਗਾ, ਜਦੋਂ ਕਿ ਅਸਲੀ ਮਾਵੇ ਦਾ ਰੰਗ ਪਹਿਲਾਂ ਵਰਗਾ ਹੀ ਰਹੇਗਾ। ਇਸੇ ਤਰੀਕੇ ਨਾਲ ਮਿਲਾਵਟੀ ਮਾਵੇ ਤੋਂ ਬਣੀ ਮਠਿਆਈ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਮਿਲਾਵਟ ਦੀ ਜਾਂਚ ਕਰਨ ਦੇ ਕੁਝ ਤਰੀਕੇ ਹਨ। ਹਥੇਲੀ ‘ਤੇ ਮਾਵੇ ਦੀ ਗੋਲੀ ਬਣਾਓ, ਜੇਕਰ ਇਹ ਫਟਣ ਲੱਗ ਜਾਵੇ ਤਾਂ ਸਮਝੋ ਮਾਵਾ ਨਕਲੀ ਹੈ। 

ਅਸਲੀ ਮਾਵਾ ਚਿਪਚਿਪਾ ਨਹੀਂ ਹੁੰਦਾ। ਖਾ ਕੇ ਅਸਲੀ ਮਾਵੇ ਦੀ ਪਛਾਣ ਕੀਤੀ ਜਾ ਸਕਦੀ ਹੈ। ਜੇਕਰ ਮਾਵੇ ਦਾ ਸੁਆਦ ਕਸੈਲਾ ਹੈ ਤਾਂ ਮਾਵਾ ਨਕਲੀ ਹੋ ਸਕਦਾ ਹੈ। ਜੇਕਰ ਮਾਵੇ ਦਾ ਸਵਾਦ ਖਾਣ ਵਿਚ ਵਧੀਆ ਅਤੇ ਮਿੱਠਾ-ਮਿੱਠਾ ਹੈ ਤਾਂ ਇਹ ਮਾਵਾ ਅਸਲੀ ਹੋਵੇਗਾ। ਮਾਹਿਰਾਂ ਦੀ ਮੰਨੀਏ ਤਾਂ ਇਕ ਕਿਲੋ ਦੁੱਧ ਤੋਂ ਸਿਰਫ਼ 200 ਗ੍ਰਾਮ ਮਾਵਾ ਹੀ ਨਿਕਲਦਾ ਹੈ। ਜ਼ਾਹਿਰ ਹੈ ਕਿ ਇਸ ਨਾਲ ਮਾਵਾ ਬਣਾਉਣ ਵਾਲੇ ਵਪਾਰੀਆਂ ਨੂੰ ਜ਼ਿਆਦਾ ਫਾਇਦਾ ਨਹੀਂ ਹੁੰਦਾ।

ਇਸ ਕਰਕੇ ਮਿਲਾਵਟੀ ਮਾਵਾ ਬਣਾਇਆ ਜਾਂਦਾ ਹੈ। ਮਿਲਾਵਟੀ ਮਾਵਾ ਬਣਾਉਣ ਵਿਚ ਅਕਸਰ ਸ਼ਕਰਕੰਦੀ, ਸਿੰਘਾੜੇ ਦਾ ਆਟਾ, ਆਲੂ ਅਤੇ ਮੈਦੇ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਨਕਲੀ ਮਾਵਾ ਬਣਾਉਣ ਵਿਚ ਸਟਾਰਚ ਅਤੇ ਆਲੂ ਇਸ ਲਈ ਮਿਲਾਇਆ ਜਾਂਦਾ ਹੈ ਤਾਂ ਕਿ ਉਸ ਦਾ ਵਜ਼ਨ ਵਧੇ। ਵਜ਼ਨ ਵਧਾਉਣ ਨਹੀ ਮਾਵੇ ਵਿਚ ਆਟਾ ਵੀ ਮਿਲਾਇਆ ਜਾਂਦਾ ਹੈ। ਨਕਲੀ ਮਾਵਾ ਅਸਲੀ ਮਾਵੇ ਵਾਂਗ ਦਿਖਾਈ ਦੇਵੇ, ਇਯ ਦੇ ਲਈ ਇਸ ਵਿਚ ਕੁਝ ਕੈਮੀਕਲਜ਼ ਵੀ ਮਿਲਾਏ ਜਾਂਦੇ ਹਨ। ਕੁੱਝ ਦੁਕਾਨਦਾਰ ਦੁੱਧ ਦੇ ਪਾਊਡਰ ਵਿਚ ਬਨਸਪਤੀ ਘੀ ਮਿਲਾ ਕੇ ਮਾਵਾ ਤਿਆਰ ਕਰਦੇ ਹਨ। 

ਮਠਿਆਈਆਂ ‘ਤੇ ਸਜਾਉਣ ਲਈ ਉਸ ‘ਤੇ ਚਾਂਦੀ ਦਾ ਵਰਕ ਲਗਾਇਆ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਨਹੀਂ ਹੁੰਦਾ ਪਰ ਕਈ ਮਠਿਆਈਆਂ ਵਾਲੇ ਪੈਸੇ ਬਚਾਉਣ ਦੇ ਲਈ ਚਾਂਦੀ ਦੇ ਵਰਕ ਦੀ ਜਗ੍ਹਾ ਐਲੂਮੀਨੀਅਮ ਦੀ ਵਰਤੋਂ ਕਰਦੇ ਹਨ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ।ਹਾਲਾਂਕਿ ਇਸ ਦੀ ਵੀ ਪਛਾਣ ਖ਼ਰੀਦਦਾਰ ਆਸਾਨੀ ਨਾਲ ਕਰ ਸਕਦਾ ਹੈ। ਮਠਿਆਈ ਖ਼ਰੀਦਦੇ ਸਮੇਂ ਉਸ ਵਿਚ ਲਗੇ ਵਰਕ ‘ਤੇ ਉਂਗਲਾਂ ਵਿਚਕਾਰ ਰਗੜੋ। ਅਸਲੀ ਵਰਕ ਕੁਝ ਸਮੇਂ ਤੋਂ ਬਾਅਦ ਪੂਰੀ ਤਰ੍ਹਾਂ ਗਾਇਬ ਹੋ ਜਾਂਦਾ ਹੈ ਜਦੋਂ ਕਿ ਐਲੂਮੀਨੀਅਮ ਦੀ ਪਰਤ ਛੋਟੀ ਜਿਹੀ ਗੋਲੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਰੰਗ ਬਿਰੰਗੀਆਂ ਮਠਿਆਈਆਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਮਠਿਆਈਆਂ ਵਿਚ ਲੱਗਣ ਵਾਲਾ ਰੰਗ ਕਾਰਸੋਜੈਨਿਕ ਹੁੰਦਾ ਹੈ, ਜਿਸ ਨਾਲ ਕੈਂਸਰ ਵਰਗੀ ਘਾਤਕ ਬਿਮਾਰੀ ਵੀ ਹੋ ਸਕਦੀ ਹੈ।