ਦੀਵਾਲੀ ਮੌਕੇ ਪਟਾਕਿਆਂ ਦੀ ਆਵਾਜ਼ ਕਾਰਨ ਪਾਲਤੂ ਜਾਨਵਰ ਹੋ ਜਾਂਦੇ ਹਨ ਪ੍ਰੇਸ਼ਾਨ, ਇੰਝ ਰੱਖੋ ਧਿਆਨ
ਵੈਟਰਨਰੀ ਡਾਕਟਰ ਨਾਲ ਸਲਾਹ ਕਰੋ
ਦੀਵਾਲੀ ਦਾ ਤਿਉਹਾਰ ਕੱਲ੍ਹ ਯਾਨੀ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕ ਖੂਬ ਪਟਾਖੇ ਚਲਾਉਂਦੇ ਹਨ। ਲੋਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਟਾਖੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਪਾਲਤੂ ਜਾਨਵਰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਨੂੰ ਪਟਾਕਿਆਂ ਦੀ ਅਵਾਜ਼ ਤੋਂ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ। ਦੀਵਾਲੀ ਮੌਕੇ ਪਾਲਤੂ ਜਾਨਵਰਾਂ ਦਾ ਧਿਆਨ ਇਨ੍ਹਾਂ ਤਰੀਕਿਆਂ ਨਾਲ ਰੱਖ ਸਕਦੇ ਹਨ ----
ਪਾਲਤੂ ਜਾਨਵਰਾਂ ਦਾ ਇੰਝ ਰੱਖੋ ਧਿਆਨ
-ਪਟਾਖਿਆਂ ਚੋਂ ਨਿਕਲਿਆ ਧੂੰਆਂ ਤੇ ਗੈਸਾਂ ਜਾਨਵਰਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੀ ਹੈ। ਕੋਸ਼ਿਸ਼ ਕਰੋ ਤੇ ਸੜੇ ਹੋਏ ਪਟਾਖੇ ਬਾਹਰ ਸੁੱਟੋ। ਇਸ ਦੇ ਨਾਲ ਹੀ ਉਸ ਥਾਂ ਨੂੰ ਸਾਫ਼ ਕਰੋ ਜਿੱਥੇ ਪਟਾਖੇ ਚਲਾਏ ਹੋਣ।
-ਤੁਸੀਂ ਆਪਣੇ ਵੈਟਰਨਰੀ ਡਾਕਟਰ ਨਾਲ ਸਲਾਹ ਕਰੋ। ਉਹ ਤੁਹਾਨੂੰ ਆਪਣੇ ਪਾਲਤੂ ਜਾਨਵਰ ਦੀ ਦੇਖਭਾਲ ਕਰਨ ਲਈ ਖਾਸ ਟਿਪਸ ਦੱਸ ਸਕਦੇ ਹਨ।
-ਦੀਵਾਲੀ ਨੂੰ ਵਾਤਾਵਰਣ ਅਨੁਕੂਲ ਢੰਗ ਨਾਲ ਮਨਾਓ। ਦੀਵੇ, ਲੈਂਪਸ ਦੀ ਵਰਤੋਂ ਕਰੋ। ਕੋਈ ਪ੍ਰਦੂਸ਼ਣ ਨਹੀਂ ਹੋਏਗਾ, ਤੇ ਪਾਲਤੂ ਜਾਨਵਰ ਵੀ ਸੁਰੱਖਿਅਤ ਮਹਿਸੂਸ ਕਰਨਗੇ।
-ਪਾਲਤੂ ਜਾਨਵਰ ਨੂੰ ਉਸ ਥਾਂ 'ਤੇ ਨਾ ਲਿਜਾਓ ਜਿੱਥੇ ਪਟਾਖੇ ਜ਼ਿਆਦਾ ਚਲਾਏ ਜਾ ਰਹੇ ਹਨ। ਪਟਾਖਿਆਂ ਦੀ ਆਵਾਜ਼ ਪਾਲਤੂ ਜਾਨਵਰਾਂ ਨੂੰ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਨੂੰ ਘਰ ਰੱਖਣ ਦੀ ਕੋਸ਼ਿਸ਼ ਕਰੋ ਤੇ ਉਨ੍ਹਾਂ ਦੇ ਭੋਜਨ ਵੱਲ ਧਿਆਨ ਦਿਓ।