ਮਹਾਰਾਸ਼ਟਰ : ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਚਾਰ ਨਕਸਲੀ
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸਨਿਚਰਵਾਰ ਨੂੰ ਪੁਲਿਸ ਨਾਲ ਮੁਕਾਬਲੇ 'ਚ ਚਾਰ ਨਕਸਲੀ ਮਾਰੇ ਗਏ।
ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸਨਿਚਰਵਾਰ ਨੂੰ ਪੁਲਿਸ ਨਾਲ ਮੁਕਾਬਲੇ 'ਚ ਚਾਰ ਨਕਸਲੀ ਮਾਰੇ ਗਏ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ। ਇਹ ਮੁਕਾਬਲਾ ਅੱਜ ਸਵੇਰੇ ਗੜ੍ਹਚਿਰੌਲੀ ਦੇ ਗਿਆਰਬੱਤੀ ਜੰਗਲੀ ਖੇਤਰ ਦੇ ਧਨੌਰਾ ਵਿਚ ਹੋਇਆ। ਇਹ ਸਥਾਨ ਮੁੰਬਈ ਤੋਂ ਲਗਭਗ 920 ਕਿਲੋਮੀਟਰ ਦੂਰ ਹੈ।
ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਵਲੋਂ ਇੱਥੇ ਤਲਾਸ਼ੀ ਮੁਹਿੰਮ ਚਾਲੀ ਗਈ। ਇਸ ਦੌਰਾਨ ਉਥੇ ਲੁਕੇ ਨਕਸਲੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਜਵਾਬ ਵਿਚ ਪੁਲਿਸ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਗੋਲੀਬਾਰੀ ਵਿਚ ਚਾਰ ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਤੇਜ਼ ਹੋ ਗਈ ਹੈ। ਇਸ ਦੇ ਮੱਦੇਨਜ਼ਰ ਹੀ ਸ਼ੁੱਕਰਵਾਰ ਨੂੰ ਝਾਰਖੰਡ 'ਚ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿਚ ਹਾਲ ਹੀ ਵਿਚ ਕਈ ਨਕਸਲੀਆਂ ਨੇ ਆਤਮ ਸਮਰਪਣ ਕੀਤਾ ਸੀ।