"ਕੇਂਦਰ ਸਰਕਾਰ ਕਿਸਾਨੀ ਅੰਦੋਲਨ ਤੋਂ ਡਰੀ ਹੋਈ ਹੈ ਇਸ ਕਰਕੇ ਹੀ ਨਹੀਂ ਕਰਦੀ ਗੱਲਬਾਤ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਕਿਸਾਨੀ ਸੰਘਰਸ਼ ਨਾਲ ਮੌਜੂਦਾ ਸਰਕਾਰ ਨੂੰ ਪੈ ਚੁੱਕੀ ਹੈ ਦੰਦਲ'

Photo

 

 

ਨਵੀਂ ਦਿੱਲੀ( ਹਰਜੀਤ ਕੌਰ)  ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਡਟਿਆ ਨੂੰ ਲਗਭਗ 1 ਸਾਲ ਹੋ ਗਿਆ। ਹਰ ਕੋਈ ਇਸ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਮੁਹਾਲੀ ਇੰਡਸਟਰੀ  ਐਸੋਸੀਸੇਸ਼ਨ ਤੋਂ ਵੀ ਵੀਰ ਦਿੱਲੀ ਅੰਦੋਲਨ 'ਤੇ ਪਹੁੰਚੇ। ਜਿਹਨਾਂ ਦਾ ਕਹਿਣ ਹੈ ਅਸੀਂ ਕਿਸਾਨ ਨਹੀਂ ਹਾਂ ਪਰ ਫਿਰ ਵੀ ਕਿਸਾਨਾਂ ਨਾਲ ਹਾਂ।  ਰੋਜ਼ਾਨਾ ਸਪੋਕਸਮੈਨ ਵਲੋਂ ਇਹਨਾਂ ਵੀਰਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਇਹਨਾਂ ਵੀਰਾਂ ਨੇ ਦੱਸਿਆ ਕਿ  ਜੇ ਕਿਸਾਨ ਨਹੀਂ ਹੋਣਗੇ ਤਾਂ ਅਸੀਂ ਨਹੀਂ ਹੋਵੇਗਾ ਕਿਉਂਕਿ ਇਨਸਾਨ ਖੇਤੀ 'ਤੇ ਹੀ ਨਿਰਭਰ ਕਰਦਾ ਹੈ।

 

 

ਉਹਨਾਂ ਦੱਸਿਆ ਕਿ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਤੀਸਰੀ ਵਾਰ ਦਿੱਲੀ ਧਰਨੇ ਤੇ ਆਏ ਹਨ। ਪਹਿਲਾਂ ਵੀ ਜਨਵਰੀ, ਫਰਵਰੀ ਵਿਚ ਆਏ ਸਨ। ਉਹਨਾਂ ਕਿਹਾ ਕਿ ਉਹ ਮੁਹਾਲੀ ਵਿਚ ਵੀ ਕਿਸਾਨਾਂ ਦੇ ਸਮਰਥਨ ਵਿਚ ਸ਼ਾਮ ਨੂੰ  ਹਰ ਰੋਜ਼ 7 ਤੋਂ 9 ਵਜੇ ਚੌਕਾਂ ਵਿਚ ਖੜ੍ਹ ਕੇ ਧਰਨਾ ਲਗਾਉਂਦੇ ਹਨ। ਕਿਸਾਨੀ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਹਨ।  ਕਿਸਾਨੀ ਸੰਘਰਸ਼ ਨਾਲ ਮੌਜੂਦਾ ਸਰਕਾਰ ਨੂੰ ਦੰਦਲ ਪੈ ਚੁੱਕੀ ਹੈ।

 

ਅਸੀਂ ਇਸ ਕਿਸਾਨੀ ਅੰਦੋਲਨ ਤੋਂ ਆਪਣਾ ਪੱਲਾ ਕਿਵੇਂ ਛਡਾਈਏ ਤਾਂ ਕਰਕੇ ਸਰਕਾਰ ਗੱਲਬਾਤ ਦਾ ਸੱਦਾ ਨਹੀਂ ਦੇ ਰਹੀ। ਸਰਕਾਰ ਦੇ ਨੱਕੀ ਧੂੰਆ ਨਿਕਲ ਚੁੱਕਿਆ ਹੈ। ਕਿਸਾਨਾਂ ਦੀ ਏਕਤਾ ਨੇ ਵਿਖਾ ਦਿੱਤਾ ਕਿ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ। ਸਰਕਾਰਾਂ ਨੂੰ ਹੁਣ ਰਾਹ ਨਹੀਂ ਲੱਭ ਰਿਹਾ ਇਸ ਕਰਕੇ ਗੱਲਬਾਤ ਦਾ ਰਾਹ ਰੁਕਿਆ ਹੋਇਆ ਹੈ।

 

 

 ਪੈਟਰੋਲ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਇਹ ਤੋਹਫਾ ਨਹੀਂ ਕਿਉਂਕਿ ਪਹਿਲਾਂ ਇਕ ਦਮ ਕੀਮਤਾਂ ਵਧਾ ਦਿੱਤੀਆਂ ਫਿਰ ਥੋੜੀਆਂ ਜਿਹੀਆਂ ਕੀਮਤਾਂ ਘਟਾ ਦਿੱਤੀਆਂ ਇਹ ਤੋਹਫਾ ਕਿਸ ਪਾਸਿਓ ਹੋਇਆ। ਉਹਨਾਂ ਕਿਹਾ ਕਿ ਸਰਕਾਰਾਂ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਪਰ ਸਾਡੇ ਕਿਸਾਨ ਵੀਰ ਬੜੇ ਸੂਝਵਾਨ ਹਨ। ਉਹਨਾਂ ਨੇ ਸ਼ਾਂਤੀ ਨਾਲ ਲੜਾਈ ਜਿੱਤਣੀ ਹੈ। ਨਵੇ ਬਣੇ ਮੁੱਖ ਮੰਤਰੀ ਚੰਨੀ ਬਾਰੇ ਬੋਲਦਿਆਂ ਉਹਨਾਂ ਕਿਹਾ ਸਰਕਾਰਾਂ ਵੋਟਾਂ ਵੇਲੇ ਲੌਲੀਪਾਪ ਦਿੰਦੀਆਂ ਹਨ ਅੱਗੇ ਵੇਖਣਾ ਹੈ ਸਰਕਾਰ ਕੀ-ਕੀ ਕਰਦੀ ਹੈ।