ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ 'ਤੇ ਧਮਾਕਾ, 13 ਦਿਨ ਪਹਿਲਾਂ PM ਮੋਦੀ ਨੇ ਕੀਤਾ ਸੀ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਚਨਾ ਮਿਲਣ ਤੋਂ ਬਾਅਦ ਰੇਲਵੇ ਟੈਕਨੀਕਲ ਟੀਮ, ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰੀਆਂ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

photo

 

ਅਜਮੇਰ: ਰਾਜਸਥਾਨ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਨਵੀਂ ਉਦੈਪੁਰ-ਅਹਿਮਦਾਬਾਦ ਰੇਲਵੇ ਟਰੈਕ 'ਤੇ ਬਲਾਸਟ ਹੋਇਆ ਹੈ। ਟੋਨੇਟਰ ਧਮਾਕੇ ਕਾਰਨ ਰੇਲਵੇ ਟਰੈਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਲਾਂਕਿ ਪਿੰਡ ਵਾਸੀਆਂ ਦੀ ਚੌਕਸੀ ਕਾਰਨ ਰੇਲਗੱਡੀ ਦੀ ਆਵਾਜਾਈ ਰੋਕ ਦਿੱਤੀ ਗਈ ਅਤੇ ਵੱਡਾ ਹਾਦਸਾ ਵਾਪਰ ਤੋਂ ਟਲ ਗਿਆ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਟੈਕਨੀਕਲ ਟੀਮ, ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰੀਆਂ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ ਨੂੰ ਅਸਾਰਵਾ ਰੇਲਵੇ ਸਟੇਸ਼ਨ ਤੋਂ ਉਦੈਪੁਰ-ਅਹਿਮਦਾਬਾਦ ਰੇਲਵੇ ਟਰੈਕ ਦਾ ਉਦਘਾਟਨ ਕੀਤਾ ਸੀ। ਉਦੋਂ ਤੋਂ ਇਸ ਟ੍ਰੈਕ 'ਤੇ ਉਦੈਪੁਰ ਤੋਂ ਅਸਾਰਵਾ ਅਤੇ ਅਸਰਵਾ ਤੋਂ ਉਦੈਪੁਰ ਤੱਕ ਇਕ-ਇਕ ਟਰੇਨ ਚਲਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਬੀਤੀ ਰਾਤ ਓਡਾ ਪੁਲੀ 'ਤੇ ਧਮਾਕੇ ਦੀ ਆਵਾਜ਼ ਸੁਣੀ।

ਜਦੋਂ ਪਿੰਡ ਵਾਸੀਆਂ ਨੇ ਸਵੇਰੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਰੇਲਵੇ ਟਰੈਕ ’ਤੇ ਤਰੇੜਾਂ ਪਾਈਆਂ ਗਈਆਂ ਸਨ, ਇਸ ਦੇ ਨਾਲ ਹੀ ਟਰੈਕ ਤੋਂ ਕਈ ਬੋਟ ਵੀ ਗਾਇਬ ਸਨ ਅਤੇ ਟ੍ਰੈਕ ਦੇ ਵਿਚਕਾਰ ਪਈ ਲੋਹੇ ਦੀ ਪੱਟੀ ਵੀ ਟੁੱਟੀ ਹੋਈ ਸੀ। ਪਿੰਡ ਵਾਸੀਆਂ ਨੇ ਚੌਕਸੀ ਦਿਖਾਉਂਦੇ ਹੋਏ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਜ਼ਿਲ੍ਹਾ ਕੁਲੈਕਟਰ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਟੈਕਨੀਕਲ ਟੀਮ, ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰੀਆਂ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ।