ਪ੍ਰੀਮੀਅਰ ਲੀਗ ਦੇ ਮਹਾਨ ਕਲੱਬ ਲਿਵਰਪੂਲ FC ਨੂੰ ਖਰੀਦਣ ਦੀ ਦੌੜ 'ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

381 ਅਰਬ 'ਚ ਖਰੀਦਣਗੇ ਟੀਮ

Mukesh Amban

 

 ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਅਤੇ ਦੁਨੀਆ ਦੇ ਚੋਟੀ ਦੇ 10 ਅਮੀਰ ਲੋਕਾਂ 'ਚ ਸ਼ਾਮਲ ਮੁਕੇਸ਼ ਅੰਬਾਨੀ ਜਲਦ ਹੀ ਫੁੱਟਬਾਲ ਟੀਮ ਦੇ ਮਾਲਕ ਬਣ ਸਕਦੇ ਹਨ। ਅੰਬਾਨੀ ਦੁਨੀਆ ਦੇ ਮਸ਼ਹੂਰ ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਐੱਫ.ਸੀ. ਨੂੰ ਖਰੀਦਣ ਦੀ ਦੌੜ 'ਚ ਸ਼ਾਮਲ ਹੋ ਗਏ ਹਨ। 

ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐਲ) ਕਲੱਬ ਦਾ ਮੌਜੂਦਾ ਮਾਲਕ ਇਸਨੂੰ ਫੇਨਵੇ ਸਪੋਰਟਸ ਗਰੁੱਪ (ਐਫਐਸਜੀ) ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੇ ਅਕਤੂਬਰ 2010 ਵਿੱਚ ਮਰਸੀਸਾਈਡ ਕਲੱਬ ਨੂੰ ਖਰੀਦਿਆ ਸੀ। ਇਕ ਰਿਪੋਰਟ ਮੁਤਾਬਕ ਐਫਐਸਜੀ ਆਪਣੇ ਕਲੱਬ ਨੂੰ ਚਾਰ ਅਰਬ ਬ੍ਰਿਟਿਸ਼ ਪੌਂਡ ਵਿੱਚ ਵੇਚਣ ਲਈ ਤਿਆਰ ਹੈ। ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅੰਬਾਨੀ ਨੇ ਕਲੱਬ ਬਾਰੇ ਜਾਣਕਾਰੀ ਲਈ ਹੈ।

'ਫੋਰਬਸ' ਦੀ ਰੇਟਿੰਗ 'ਚ ਦੁਨੀਆ ਦੇ ਅੱਠਵੇਂ ਸਭ ਤੋਂ ਅਮੀਰ ਅੰਬਾਨੀ ਦੇ ਮੁੰਬਈ ਹੈੱਡਕੁਆਰਟਰ ਅਤੇ ਕੰਪਨੀ ਨਾਲ ਜੁੜੇ ਲੋਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ। FSG ਬਿਆਨ ਦੇ ਅਨੁਸਾਰ, "FSG ਨੇ ਲਿਵਰਪੂਲ ਵਿੱਚ ਸ਼ੇਅਰਧਾਰਕ ਬਣਨ ਲਈ ਤੀਜੀ ਧਿਰਾਂ ਤੋਂ ਦਿਲਚਸਪੀ ਪ੍ਰਾਪਤ ਕੀਤੀ ਹੈ। FSG ਨੇ ਪਹਿਲਾਂ ਹੀ ਕਿਹਾ ਹੈ ਕਿ ਸਹੀ ਸਥਿਤੀਆਂ ਦੇ ਤਹਿਤ, ਅਸੀਂ ਨਵੇਂ ਸ਼ੇਅਰਧਾਰਕਾਂ 'ਤੇ ਵਿਚਾਰ ਕਰਾਂਗੇ ਕਿ ਕੀ ਇਹ ਲਿਵਰਪੂਲ ਦੇ ਹਿੱਤ ਵਿੱਚ ਹੋਵੇਗਾ ਜਾ ਨਹੀਂ।