Jharkhand Assembly Elections: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ ’ਚ ਕੁਲ 81 ਸੀਟਾਂ ਹਨ ਅਤੇ ਬਾਕੀ ਸੀਟਾਂ ’ਤੇ ਸੱਤ ਦਿਨ ਬਾਅਦ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਨਾਲ ਵੋਟਾਂ ਪੈਣਗੀਆਂ।

Voting for the first phase of Jharkhand assembly elections today

ਨਵੀਂ ਦਿੱਲੀ  : ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਅੱਜ 43 ਸੀਟਾਂ ’ਤੇ ਵੋਟਿੰਗ ਹੋਵੇਗੀ। ਝਾਰਖੰਡ ’ਚ ਕੁਲ 81 ਸੀਟਾਂ ਹਨ ਅਤੇ ਬਾਕੀ ਸੀਟਾਂ ’ਤੇ ਸੱਤ ਦਿਨ ਬਾਅਦ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਨਾਲ ਵੋਟਾਂ ਪੈਣਗੀਆਂ। ਪਹਿਲੇ ਪੜਾਅ ’ਚ 13 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਵੋਟਿੰਗ ਹੋਵੇਗੀ।

ਹਾਲਾਂਕਿ 950 ਬੂਥਾਂ ’ਤੇ ਵੋਟਿੰਗ ਦਾ ਸਮਾਂ ਸ਼ਾਮ 4 ਵਜੇ ਖਤਮ ਹੋ ਜਾਵੇਗਾ, ਹਾਲਾਂਕਿ ਉਸ ਸਮੇਂ ਕਤਾਰ ’ਚ ਖੜ੍ਹੇ ਲੋਕ ਵੋਟ ਪਾ ਸਕਣਗੇ। ਸੂਬੇ ਭਰ ’ਚ ਕੁਲ 15,344 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸੁਰੱਖਿਆ ਬਲਾਂ ਦੀਆਂ 200 ਤੋਂ ਵੱਧ ਕੰਪਨੀਆਂ ਵਿਵਸਥਾ ਬਣਾਈ ਰੱਖਣ ਅਤੇ ਚੋਣ ਪ੍ਰਕਿਰਿਆ ਦੀ ਰੱਖਿਆ ਲਈ ਰਣਨੀਤਕ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ।

ਇਸ ਪੜਾਅ ’ਚ 73 ਔਰਤਾਂ ਸਮੇਤ 683 ਦਾਅਵੇਦਾਰਾਂ ਨੇ ਸੀਟਾਂ ਲਈ ਚੋਣ ਲੜੀ ਸੀ। ਇਨ੍ਹਾਂ 43 ਵਿਧਾਨ ਸਭਾ ਹਲਕਿਆਂ ’ਚ 17 ਆਮ ਸੀਟਾਂ, ਅਨੁਸੂਚਿਤ ਕਬੀਲਿਆਂ ਲਈ 20 ਸੀਟਾਂ ਅਤੇ ਅਨੁਸੂਚਿਤ ਜਾਤੀਆਂ ਲਈ 6 ਸੀਟਾਂ ਸ਼ਾਮਲ ਹਨ।     (ਏਜੰਸੀ)