ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਖਾਨਚੰਦਨੀ ਨੂੰ ਕੀਤਾ ਗ੍ਰਿਫਤਾਰ
ਪਹਿਲਾਂ ਵੀ ਕਈ ਵਾਰ ਪੁਲਿਸ ਕਰ ਚੁੱਕੀ ਹੈ ਪੁੱਛਗਿੱਛ
Vikas khanchandani
ਮੁੰਬਈ: ਮੁੰਬਈ ਪੁਲਿਸ ਨੇ ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀਆਰਪੀ) ਹੇਰਾਫੇਰੀ ਘੁਟਾਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਅਤੇ ਕ੍ਰਾਈਮ ਬ੍ਰਾਂਚ ਨੇ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਖਾਨਚੰਦਨੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਫਰਜ਼ੀ ਟੀਆਰਪੀ ਮਾਮਲੇ ਵਿਚ ਵਿਕਾਸ ਖਾਨਚੰਦਨੀ ਤੋਂ ਪਹਿਲਾਂ ਵੀ ਮੁੰਬਈ ਪੁਲਿਸ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।
ਕੀ ਹੈ ਟੀਆਰਪੀ ਘੁਟਾਲਾ
ਦੱਸ ਦੇਈਏ ਕਿ ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀਆਰਪੀ) ਘੁਟਾਲਾ ਇਸ ਸਾਲ ਅਕਤੂਬਰ ਵਿੱਚ ਸਾਹਮਣੇ ਆਇਆ ਸੀ, ਜਦੋਂ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀਏਆਰਸੀ) ਨੇ ਹੰਸਾ ਰਿਸਰਚ ਗਰੁੱਪ ਦੁਆਰਾ ਸ਼ਿਕਾਇਤ ਦਰਜ ਕਰਵਾਈ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਕੁਝ ਨਿਊਜ਼ ਚੈਨਲਾਂ ਨੇ ਟੀਆਰਪੀ ਨੂੰ ਲੈ ਕੇ ਹੇਰਾਫੇਰੀ ਕੀਤੀ ਸੀ।