Himachal Pradesh News: ਹਿਮਾਚਲ ਦੇ ਲਾਹੌਲ-ਸਪੀਤੀ 'ਚ ਹੋਈ ਬਰਫ਼ਬਾਰੀ, ਜੰਮ ਗਈ ਨਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

Himachal Pradesh News:ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਲੱਦਾਖ-ਸ੍ਰੀਨਗਰ ਸੜਕ ਹੋਈ ਬੰਦ

Snowfall in Himachal's Lahaul-Spiti, river frozen

Himachal Pradesh News: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਵਿੱਚ ਕੇਲੌਂਗ ਉਦੈਪੁਰ ਰੋਡ ਨੇੜੇ ਬਰਫ਼ਬਾਰੀ ਕਾਰਨ ਇੱਕ ਨਦੀ ਜੰਮ ਗਈ। ਬੁੱਧਵਾਰ ਰਾਤ ਲਾਹੌਲ ਅਤੇ ਸਪੀਤੀ ਦੇ ਤਾਬੋ ਵਿੱਚ ਸਭ ਤੋਂ ਵੱਧ ਠੰਢ ਦਰਜ ਕੀਤੀ ਗਈ , ਜਿੱਥੇ ਤਾਪਮਾਨ ਮਨਫ਼ੀ 11.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਇਸ ਦੇ ਨਾਲ ਹੀ ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਲੱਦਾਖ-ਸ੍ਰੀਨਗਰ ਸੜਕ ਬੰਦ ਹੋ ਗਈ। ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਵੀਰਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਸ਼ੋਪੀਆਂ, ਪੁਲਵਾਮਾ ਅਤੇ ਬਾਰਾਮੂਲਾ ਦੇ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਅਨੰਤਨਾਗ, ਬਡਗਾਮ ਅਤੇ ਬਾਂਦੀਪੋਰਾ ਦੇ ਉਪਰਲੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ। ਜ਼ੋਜਿਲਾ ਦੱਰੇ 'ਤੇ ਬਰਫ਼ ਜਮ੍ਹਾ ਹੋਣ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਨੂੰ ਬੰਦ ਕਰ ਦਿਤਾ ਗਿਆ।
ਕਸ਼ਮੀਰ 'ਚ ਬਰਫਬਾਰੀ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ 'ਚ ਠੰਡ ਵਧ ਗਈ ਹੈ। ਦਿੱਲੀ 'ਚ ਵੀਰਵਾਰ ਨੂੰ ਤਾਪਮਾਨ 4.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਿਸ ਨਾਲ ਇਹ ਪਿਛਲੇ ਤਿੰਨ ਸਾਲਾਂ 'ਚ ਦਸੰਬਰ ਦਾ ਸਭ ਤੋਂ ਠੰਡਾ ਦਿਨ ਬਣ ਗਿਆ।

ਉੱਤਰੀ ਭਾਰਤ ਵਿੱਚ ਠੰਢ ਦੇ ਵਿਚਕਾਰ ਦੱਖਣੀ ਭਾਰਤ ਦੇ ਰਾਜਾਂ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਵਿੱਚ ਮੀਂਹ ਪੈ ਰਿਹਾ ਹੈ। ਵੀਰਵਾਰ ਨੂੰ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਚੇਨਈ ਅਤੇ ਹੋਰ ਜ਼ਿਲ੍ਹਿਆਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ। ਕਰਨਾਟਕ ਦੇ ਬੈਂਗਲੁਰੂ ਅਤੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਮੀਂਹ ਪਿਆ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ। ਬਾਰਾਮੂਲਾ 'ਚ ਪਹਿਲੀ ਬਰਫ਼ਬਾਰੀ ਤੋਂ ਬਾਅਦ ਘਰਾਂ ਅਤੇ ਦਰਖਤਾਂ 'ਤੇ ਬਰਫ ਜੰਮ ਗਈ । ਸ਼ੁੱਕਰਵਾਰ ਸਵੇਰੇ ਇੱਥੇ ਪਾਰਾ ਮਾਈਨਸ 1 ਡਿਗਰੀ ਦਰਜ ਕੀਤਾ ਗਿਆ।