New Delhi News: ਅਸੀਂ ਉਨ੍ਹਾਂ ਸ਼ਹੀਦਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸੰਸਦ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ : ਮੁਰਮੂ

ਏਜੰਸੀ

ਖ਼ਬਰਾਂ, ਰਾਸ਼ਟਰੀ

New Delhi News: 2001 'ਚ ਅੱਜ ਦੇ ਹੀ ਦਿਨ ਅਤਿਵਾਦੀਆਂ ਨੇ ਸੰਸਦ ਕੰਪਲੈਕਸ 'ਤੇ ਕੀਤਾ ਸੀ ਹਮਲਾ

President Draupadi Murmu

New Delhi News: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 2001 ਵਿਚ ਅੱਜ ਦੇ ਦਿਨ ਸੰਸਦ ਦੀ ਰੱਖਿਆ ਕਰਦੇ ਹੋਏ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰ ਸ਼ਹੀਦਾਂ ਨੂੰ  ਸ਼ੁੱਕਰਵਾਰ ਨੂੰ  ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਰਾਸ਼ਟਰ ਉਨ੍ਹਾਂ ਦਾ ਬਹੁਤ ਧੰਨਵਾਦੀ ਹੈ। ਅਤਿਵਾਦ ਨਾਲ ਲੜਨ ਲਈ ਭਾਰਤ ਦੇ ਅਟੱਲ ਸੰਕਲਪ ਨੂੰ ਦੁਹਰਾਉਂਦੇ ਹੋਏ, ਮੁਰਮੂ ਨੇ ਕਿਹਾ ਕਿ ਦੇਸ਼ ਅਤਿਵਾਦ ਤਾਕਤਾਂ ਦੇ ਖ਼ਿਲਾਫ਼ ਇਕਜੁੱਟ ਹੈ।

ਪਾਕਿਸਤਾਨ ਦੇ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੇ 2001 'ਚ ਅੱਜ ਦੇ ਹੀ ਦਿਨ ਸੰਸਦ ਕੰਪਲੈਕਸ 'ਤੇ ਹਮਲਾ ਕੀਤਾ ਸੀ, ਜਿਸ 'ਚ 9 ਲੋਕ ਮਾਰੇ ਗਏ ਸਨ। ਸੁਰੱਖਿਆ ਬਲਾਂ ਨੇ ਸਾਰੇ ਪੰਜ ਅਤਿਵਾਦੀਆਂ ਨੂੰ ਵੀ ਮਾਰ ਦਿੱਤਾ ਸੀ।

'ਐਕਸ' 'ਤੇ ਇੱਕ ਪੋਸਟ ਵਿੱਚ, ਰਾਸ਼ਟਰਪਤੀ ਨੇ ਕਿਹਾ, "ਮੈਂ ਉਨ੍ਹਾਂ ਨਾਇਕਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਂਟ ਕਰਦੀ ਹਾਂ ਜਿਨ੍ਹਾਂ ਨੇ 2001 ਵਿੱਚ ਅੱਜ ਦੇ ਦਿਨ ਸਾਡੀ ਸੰਸਦ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।" ਉਨ੍ਹਾਂ ਦੀ ਹਿੰਮਤ ਅਤੇ ਨਿਰਸਵਾਰਥ ਸੇਵਾ ਸਾਨੂੰ ਪ੍ਰੇਰਨਾ ਦਿੰਦੀ ਰਹੇਗੀ। ਰਾਸ਼ਟਰ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦਾ ਤਹਿ ਦਿਲੋਂ ਧੰਨਵਾਦੀ ਹੈ।” ਉਨ੍ਹਾਂ ਕਿਹਾ, “ਇਸ ਦਿਨ ਮੈਂ ਅਤਿਵਾਦ ਨਾਲ ਲੜਨ ਲਈ ਭਾਰਤ ਦੇ ਅਟੁੱਟ ਸੰਕਲਪ ਨੂੰ ਦੁਹਰਾਉਂਦੀ ਹਾਂ। ਸਾਡਾ ਦੇਸ਼ ਅਤਿਵਾਦੀ ਤਾਕਤਾਂ ਵਿਰੁੱਧ ਇਕਜੁੱਟ ਹੈ।