ਸੀਬੀਆਈ ਵਿਵਾਦ : ਕਾਂਗਰਸ ਨੇ ਸੀਵੀਸੀ ਦੀ ਬਰਖ਼ਾਸਤਗੀ ਮੰਗੀ
ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੂੰ ਹਟਾਏ ਜਾਣ ਦੇ ਮਾਮਲੇ ਬਾਰੇ ਕਾਂਗਰਸ ਨੇ ਮੁੱਖ ਚੌਕਸੀ ਕਮਿਸ਼ਨਰ ਯਾਨੀ ਸੀਵੀਸੀ ਨੂੰ ਫ਼ੌਰੀ ਤੌਰ...
ਨਵੀਂ ਦਿੱਲੀ : ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੂੰ ਹਟਾਏ ਜਾਣ ਦੇ ਮਾਮਲੇ ਬਾਰੇ ਕਾਂਗਰਸ ਨੇ ਮੁੱਖ ਚੌਕਸੀ ਕਮਿਸ਼ਨਰ ਯਾਨੀ ਸੀਵੀਸੀ ਨੂੰ ਫ਼ੌਰੀ ਤੌਰ 'ਤੇ ਹਟਾਉਣ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਵਾਂਗ ਕੰਮ ਕੀਤਾ। ਪੱਤਰਕਾਰ ਸੰਮੇਲਨ ਵਿਚ ਕਾਂਗਰਸ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ, 'ਸੀਵੀਸੀ ਨੂੰ ਬਰਖ਼ਾਸਤ ਕੀਤਾ ਜਾਣ ਚਾਹੀਦਾ ਹੈ ਜਾਂ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ।' ਕੇਂਦਰੀ ਚੌਕਸੀ ਕਮਿਸ਼ਨ ਜਾਂ ਸਰਕਾਰ ਦਾ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਆਇਆ।
ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਰਾਫ਼ੇਲ ਮਾਮਲੇ ਵਿਚ ਜਾਂਚ ਤੋਂ ਬਚਣ ਲਈ ਸੀਵੀਸੀ ਦੇ ਵੀ ਚੌਧਰੀ ਕੋਲੋਂ ਕਠਪੁਤਲੀ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ। ਸਿੰਘਵੀ ਨੇ ਦੋਸ਼ ਲਾਇਆ, 'ਸੀਵੀਸੀ ਸਰਕਾਰ ਦੇ ਦੂਤ ਅਤੇ ਸੰਦੇਸ਼ਵਾਹਕ ਵਾਂਗ ਕੰਮ ਕਰ ਰਹੇ ਹਨ ਅਤੇ ਅਸਥਾਨਾ ਲਈ ਲਾਬਿੰਗ ਕਰ ਰਹੇ ਹਨ। ਸੀਵੀਸੀ ਇਹ ਭੁੱਲ ਗਏ
ਕਿ ਉਨ੍ਹਾਂ ਨੂੰ ਲੋਕਹਿੱਤ ਵਿਚ ਸੰਜਮ ਵਿਖਾਉਣ ਚਾਹੀਦਾ ਹੈ ਨਾਕਿ ਰਾਜਨੀਤੀਕ ਸਵਾਮੀਆਂ ਦੇ ਹੱਥਾਂ ਦੀ ਕਠਪੁਤਲੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਤੱਥ ਅਤੇ ਅੰਕੜੇ ਫ਼ੌਰੀ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਇਹ ਕਾਰਵਾਈ ਲਾਜ਼ਮੀ ਤੌਰ 'ਤੇ ਸੀਵੀਸੀ ਨੂੰ ਹਟਾਉਣ ਤੇ ਉਨ੍ਹਾਂ ਦੀ ਬਰਖ਼ਾਸਤਗੀ ਤੋਂ ਸ਼ੁਰੂ ਹੋਣੀ ਚਾਹੀਦੀ ਹੈ।' (ਏਜੰਸੀ)