ਸੀਐਮ ਯੋਗੀ ਨੇ ਇਸ ਨਦੀ ਦਾ ਬਦਲਿਆ ਨਾਮ, ਹੁਣ ਦਿੱਤੀ ਨਵੀਂ ਪਹਿਚਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਕੈਬਨਿਟ ਨੇ ਸੋਮਵਾਰ ਨੂੰ ਪ੍ਰਦੇਸ਼ ‘ਚ ਪੁਲਿਸ ਕਮਿਸ਼ਨਰ ਪ੍ਰਣਾਲੀ ਲਾਗੂ ਕਰਨ...

Pm Yogi

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਕੈਬਨਿਟ ਨੇ ਸੋਮਵਾਰ ਨੂੰ ਪ੍ਰਦੇਸ਼ ‘ਚ ਪੁਲਿਸ ਕਮਿਸ਼ਨਰ ਪ੍ਰਣਾਲੀ ਲਾਗੂ ਕਰਨ ਦੇ ਨਾਲ ਹੀ ਕਈ ਅਹਿਮ ਪ੍ਰਸਤਾਵਾਂ ਨੂੰ ਮੰਜ਼ੂਰੀ ਦਿੱਤੀ ਹੈ। ਯੋਗੀ ਆਦਿਤਿਯਨਾਥ ਸਰਕਾਰ ਦੀ ਕੈਬਨਿਟ ਨੇ ਪ੍ਰਦੇਸ਼ ਦੀ ਅਹਿਮ ਨਦੀ “ਘਾਘਰਾ” ਨਦੀ ਦਾ ਨਾਮ ਬਦਲਕੇ “ਸਰਯੂ” ਕਰ ਦਿੱਤਾ ਹੈ।

ਘਾਘਰਾ ਨਦੀ ਕਈ ਜ਼ਿਲਿਆਂ ਵਿੱਚ ਵੱਖ-ਵੱਖ ਨਾਮ ਨਾਲ ਜਾਣੀ ਜਾਂਦੀ ਹੈ। ਨੇਪਾਲ ਤੋਂ ਬਹਿਰਾਇਚ ਹੁੰਦੇ ਹੋਏ ਗੋਂਡਾ ਤੱਕ ਇਹ ਘਾਘਰਾ ਨਦੀ ਕਹਾਉਂਦੀ ਹੈ ਜਦੋਂ ਕਿ ਗੋਂਡਾ ਤੋਂ ਅੱਗੇ ਇਹ ਸਰਯੂ ਨਦੀ ਕਹਾਉਂਦੀ ਹੈ। ਸਰਕਾਰ ਨੇ ਹੁਣ ਪੂਰੀ ਨਦੀ ਨੂੰ ਸਰਯੂ ਨਦੀ ਦਾ ਨਾਮ ਦੇ ਦਿੱਤਾ ਹੈ।

ਇਹ ਨਦੀ ਦੱਖਣ ਤਿੱਬਤ ਦੇ ਉੱਚੇ ਪਹਾੜ ਸਿਖਰ ਵਿੱਚ ਮਾਪਚਾਚੁੰਗੋ ਹਿੰਮਨਦ ਤੋਂ ਨਿਕਲਦੀ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਬਹਿਰਾਇਚ, ਸੀਤਾਪੁਰ, ਗੋਂਡਾ, ਬਾਰਾਬੰਕੀ, ਅਯੋਧਿਆ, ਅੰਬੇਡਕਰ ਨਗਰ, ਮਊ,  ਬਸਤੀ, ਗੋਰਖਪੁਰ, ਲਖੀਮਪੁਰ ਖੀਰੀ ਅਤੇ ਬਲਵਾਨ ਤੋਂ ਹੋਕੇ ਗੁਜਰਦੀ ਹੈ।

ਇਹ ਗੰਗਾ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ। ਹੇਠਲੀ ਘਾਘਰਾ ਨਦੀ ਨੂੰ ਸਰਯੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਯੋਧਿਯਾ ਇਸਦੇ ਸੱਜੇ ਕੰਡੇ ਉੱਤੇ ਸਥਿਤ ਹੈ। ਕੈਬਨਿਟ ਨੇ ਇਸਦਾ ਨਾਮ ਬਦਲਕੇ ਸਰਯੂ ਕਰਨ ਦੇ ਪ੍ਰਸਤਾਵ ਉੱਤੇ ਮੰਜੂਰੀ ਦੇ ਦਿੱਤੀ ਹੈ।

ਹੁਣ ਮਾਲ ਰਿਕਾਰਡਜ਼ ਵਿੱਚ ਇਸਦਾ ਨਾਮ ਸਰਯੂ ਦਰਜ ਕੀਤਾ ਜਾਵੇਗਾ।  ਘਾਘਰਾ ਦੇ ਨਾਮ ਤਬਦੀਲੀ ਸਬੰਧੀ ਪ੍ਰਸਤਾਵ ਨੂੰ ਕੇਂਦਰ ਸਰਕਾਰ ਕੋਲ ਭੇਜਣ ਲਈ ਵੀ ਯੋਗੀ ਕੈਬੀਨਟ ਨੇ ਆਪਣੀ ਮੰਜ਼ੂਰੀ  ਦੇ ਦਿੱਤੀ ਹੈ। ਕੇਂਦਰ ਦੀ ਮੰਜ਼ੂਰੀ ਮਿਲਣ ਤੋਂ ਬਾਅਦ ਹੀ ਘਾਘਰਾ ਨਦੀ,  ਸਰਯੂ ਨਦੀ ਕਹਾਵੇਗੀ।