ਸ਼ਕਤੀਸ਼ਾਲੀ ਤਾਕਤਾਂ ਖਿਲਾਫ ਅਪਣੇ ਅਧਿਕਾਰਾਂ ਲਈ ਲੜ ਰਹੇ ਕਿਸਾਨ ਭਰਾਵਾਂ ਨੂੰ ਵਧਾਈ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ

Rahul Gandhi

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਸੱਤਾਧਾਰੀ ਧਿਰ ‘ਤੇ ਹਮਲਾ ਬੋਲ ਰਹੇ ਹਨ। ਇਸ ਦੇ ਚਲਦਿਆਂ ਅੱਜ ਉਹਨਾਂ ਨੇ ਦੇਸ਼ਵਾਸੀਆਂ ਨੂੰ ਮਕਰ ਸਕ੍ਰਾਂਤੀ, ਪੋਂਗਲ, ਬਿਹੂ ਦੇ ਮੌਕੇ ‘ਤੇ ਵਧਾਈਆਂ ਦਿੱਤੀਆਂ।

ਇਸ ਦੇ ਨਾਲ ਹੀ ਉਹਨਾਂ ਨੇ ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸੰਘਰਸ਼ ਕਰਨ ਰਹੇ ਕਿਸਾਨਾਂ ਲਈ ‘ਵਿਸ਼ੇਸ਼’ ਪ੍ਰਾਰਥਨਾ ਕੀਤੀਤੇ ਉਹਨਾਂ ਨੂੰ ਵਧਾਈ ਦਿੱਤੀ। ਅਪਣੇ ਇਸ ਟਵੀਟ ਜ਼ਰੀਏ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ ਫਸਲਾਂ ਦੀ ਕਟਾਈ ਦਾ ਮੌਸਮ ਆਨੰਦ ਤੇ ਉਤਸਵ ਦਾ ਸਮਾਂ ਹੁੰਦਾ ਹੈ। ਮਕਰ ਸਕ੍ਰਾਂਤੀ, ਪੋਂਗਲ, ਬਿਹੂ ਦੀਆਂ ਬਹੁਤ-ਬਹੁਤ ਵਧਾਈਆਂ। ਸਾਡੇ ਉਹਨਾਂ ਕਿਸਾਨ-ਮਜ਼ਦੂਰ ਭਰਾਵਾਂ ਲਈ ਵੀ ਵਿਸ਼ੇਸ਼ ਪ੍ਰਾਰਥਨਾ ਤੇ ਸ਼ੁੱਭਕਾਮਨਾਵਾਂ ਜੋ ਸ਼ਕਤੀਸ਼ਾਲੀ ਤਾਕਤਾਂ ਖਿਲਾਫ ਅਪਣੇ ਅਧਿਕਾਰਾਂ ਲਈ ਲੜ ਰਹੇ ਹਨ’।

ਇਕ ਹੋਰ ਟਵੀਟ ਵਿਚ ਕਾਂਗਰਸ ਨੇਤਾ ਨੇ ਅਪਣੇ ਅੱਜ ਦੇ ਤਮਿਲਨਾਡੂ ਦੌਰੇ ਬਾਰੇ ਲਿਖਿਆ। ਉਹਨਾਂ ਨੇ ਤਮਿਲ ਵਿਚ ਟਵੀਟ ਕਰਦਿਆਂ ਕਿਹਾ, ‘ਮੈਂ ਅੱਜ ਤੁਹਾਡੇ ਨਾਲ ਪੋਂਗਲ ਮਨਾਉਣ ਲਈ ਤਮਿਲਨਾਡੂ ਆ ਰਿਹਾ ਹਾਂ’।