ਫੌਜ ਦੇ ਜਵਾਨਾਂ ਨੇ ਵੀ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ, ਵੀਡੀਓ ਵਾਇਰਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਦੇ ਨਾਲ ਲੋਹੜੀ ਮਨਾਈ

Army personnel also celebrate Lohri festival with fanfare, video goes viral

 

ਬਾਰਾਮੂਲਾ- ਬੀਤੇ ਦਿਨੀਂ ਸਭ ਨੇ ਲੋਹੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ। ਇਸ ਦੇ ਨਾਲ ਹੀ ਭਾਰਤੀ ਫੌਜ ਤੇ ਬੀਐੱਸਐੱਫ ਦੇ ਜਵਾਨਾਂ ਨੇ ਵੀ ਲੋਹੜੀ ਧੂਮ-ਧਾਮ ਨਾਲ ਮਨਾਈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਬੀ.ਐੱਸ.ਐੱਫ. ਦੇ ਜਵਾਨਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਦੇ ਨਾਲ ਲੋਹੜੀ ਮਨਾਈ ਅਤੇ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਦੀ ਵਧਾਈ ਵੀ ਦਿੱਤੀ। ਫੌਜੀ ਸਾਡੇ ਦੇਸ਼ ਦੀ ਰਾਖੀ ਲਈ ਅਪਣੀ ਜਾਨ ਵੀ ਦਾਅ 'ਤੇ ਲਗਾ ਦਿੰਦੇ ਹਨ ਤੇ ਕੱਲ੍ਹ ਜਵਾਨ ਅਪਣੀ ਹੀ ਮਸਤੀ ਵਿੁਚ ਨਜ਼ਰ ਆਏ।