ਪੁਲਵਾਮਾ 'ਚ ਨਿਜੀ ਸਕੂਲ 'ਚ ਧਮਾਕਾ, 12 ਵਿਦਿਆਰਥੀ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਸਥਿਤ ਇਕ ਪ੍ਰਾਇਵੇਟ ਸਕੂਲ 'ਚ ਧਮਾਕਾ ਹੋਇਆ ਹੈ ਜਿਸ 'ਚ ਕਰੀਬ 12 ਬੱਚੇ ਜਖ਼ਮੀ ਹੋ ਗਏ

Blast in private school in Pulwama

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਸਥਿਤ ਇਕ ਪ੍ਰਾਇਵੇਟ ਸਕੂਲ 'ਚ ਧਮਾਕਾ ਹੋਇਆ ਹੈ ਜਿਸ 'ਚ ਕਰੀਬ 12 ਬੱਚੇ ਜਖ਼ਮੀ ਹੋ ਗਏ। ਜ਼ਖਮੀ ਹੋਏ ਹਾਦਸੇ 'ਚ ਜਖ਼ਮੀ ਬੱਚੇ ਨੌਵੀਂ ਅਤੇ 10 ਵੀਂ ਜਮਾਤ ਦੇ ਦੱਸੇ ਜਾ ਰਹੇ ਹਨ। ਪੁਲਿਸ ਘਟਨਾ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਕੂਲ ਨੂੰ ਤੁਰਤ ਖਾਲੀ ਕਰਵਾ ਦਿਤਾ ਗਿਆ। ਸਕੂਲ  ਦੇ ਟੀਚਰ ਜਾਵੇਦ ਅਹਿਮਦ ਨੇ ਦੱਸਿਆ ,  ਮੈਂ ਉਸ ਸਮੇਂ ਬੱਚਿਆਂ ਨੂੰ ਪੜ੍ਹਾਂ ਰਿਹਾ ਸੀ ਉਦੋਂ ਵਿਸਫੋਟ ਹੋਇਆ। ਮੈਂ ਇਹ ਸਪੱਸ਼ਟ ਨਹੀਂ ਦੱਸ ਸਕਦਾ ਕਿ ਕਿੰਨੇ ਵਿਦਿਆਰਥੀ ਜਖ਼ਮੀ ਹੋਏ ਹਨ।

ਘਟਨਾ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੱਚੇ ਧਮਾਕੇ ਵਾਲਾ ਸਾਮਾਨ ਲੈ ਕੇ ਜਾ ਰਹੇ ਸਨ। ਦਰਅਸਲ ਸਕੂਲ ਰਤਨੀਪੋਰਾ ਐਨਕਾਉਂਟਰ ਸਾਇਟ ਦੇ ਨਾਲ ਹੀ ਸਥਿਤ ਹੈ। ਇਸ ਲਈ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਵਿਸਫੋਟਕ ਸਾਮਾਨ ਐਨਕਾਉਂਟਰ ਥਾਂ ਤੋਂ ਲਿਆਏ ਗਏ ਹਨ। ਇਸ ਤੋਂ ਪਹਿਲਾਂ ਗ੍ਰਨੇਡ ਅਟੈਕ ਦਾ ਸ਼ੱਕ ਜਾਹਿਰ ਕੀਤਾ ਜਾ ਰਹੀ ਹੈ। ਦੱਸ ਦਈਏ ਕਿ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਸਾਰੇ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਹਾਦਸੇ ਦੇ ਚਲਦੇ ਜਖ਼ਮੀ ਬੱਚੇ ਅਤੇ ਮਾਤਾ-ਪਿਤਾ ਕਾਫ਼ੀ ਘਬਰਾਏ ਹੋਏ ਹਨ। ਉਥੇ ਹੀ ਪੁਲਿਸ ਧਮਾਕੇ  ਦੇ ਕਾਰਨਾ ਦਾ ਪਤਾ ਲਗਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਇਕ ਪ੍ਰਾਇਵੇਟ ਸਕੂਲ 'ਚ ਐਕਸਟਰਾ ਕਲਾਸ ਚੱਲ ਰਹੀ ਸੀ ਜਿਸ 'ਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ।  (ਏਜੰਸੀਆਂ)