ਹੋਂਡਾ ਸਵਿਕ ਫਿਰ ਤੋਂ ਭਾਰਤ 'ਚ ਦੇਵੇਗੀ ਦਸਤਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਅਗਲੇ ਮਹੀਨੇ ਭਾਰਤ ਵਿਚ ਅਪਣੀ ਸਡਾਨ ਕਾਰ ਸਵਿਕ ਦਾ ਨਵਾਂ ਮਾਡਲ ਪੇਸ਼ ਕਰੇਗੀ.....

Honda Civic

ਬੈਂਗਲੁਰੂ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਅਗਲੇ ਮਹੀਨੇਭਾਰਤ ਵਿਚ ਅਪਣੀ ਸਡਾਨ ਕਾਰ ਸਵਿਕ ਦਾ ਨਵਾਂ ਮਾਡਲ ਪੇਸ਼ ਕਰੇਗੀ। ਇਸ ਤੋਂ ਬਾਅਦ ਅਮੇਜ਼, ਸਿਟੀ, ਐਕਾਰਡ ਹੋਰ ਨਵੀਂ ਸਵਿਕ ਦੇ ਨਾਲ ਹੋਂਡਾ ਕੋਲ ਚਾਰ ਸਡਾਨ ਕਾਰਾਂ ਹੋਣਗੀਆਂ। ਕੰਪਨੀ ਕੋਲ ਗਾਹਕਾਂ ਦੀ ਵਿਸਤ੍ਰਿਤ ਲੜੀ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਕੀਮਤਾਂ ਦੇ ਉਤਪਾਦ ਹੋਣਗੇ। ਹੋਂਡਾ ਕਾਰਜ਼ ਇੰਡੀਆਂ ਲਿਮਟਿਡ ਦੇ ਮੈਂਬਰ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਗਾਕੂ ਨਾਕਨੀਸ਼ੀ ਨੇ ਦਸਿਆ ਕਿ ਅਗਲੇ ਮਹੀਨੇ ਪੇਸ਼ ਹੋਣ ਵਾਲੀ ਨਵੀਂ ਸਵਿਕ ਕਾਰ ਨਾਲ ਅਸੀਂ ਭਾਰਤ ਵਿਚ ਅਪਣੀ ਸਡਾਨ ਲੜੀ ਨੂੰ ਪੂਰਾ ਕਰਨਗੇ। ਕੰਪਨੀ 'ਚ 2006 ਵਿਚ ਸਵਿਕ ਨੂੰ ਭਾਰਤ 'ਚ ਪੇਸ਼ ਕੀਤਾ ਸੀ ਅਤੇ ਲਗਭਗ 55,000 ਕਾਰਾਂ ਵੇਚਣ ਤੋਂ ਬਾਦ 2013 ਵਿਚ ਬੰਦ ਕਰ ਦਿਤਾ ਸੀ। (ਭਾਸ਼ਾ)