ਇੰਫ਼ੋਸਿਸ ਨੇ ਅਮਰੀਕਾ 'ਚ ਡਿਜੀਟਲ ਨਵਾਚਾਰ ਕੇਂਦਰ ਕੀਤਾ ਸਥਾਪਿਤ
ਸੂਚਨਾ ਤਕਨੀਕੀ ਕੰਪਨੀ ਇੰਫੋਸਿਸ ਟੈਕਨਾਲੋਜੀਸ ਨੇ ਅਮਰੀਕਾ ਵਿਚ ਇਕ ਨਵਾਂ ਡਿਜ਼ੀਟਲ ਨਵਾਚਾਰ ਅਤੇ ਡਿਜ਼ਾਈਨ ਕੇਂਦਰ ਖੋਲ੍ਹਿਆ ਹੈ.....
Infosys
 		 		ਨਵੀਂ ਦਿੱਲੀ : ਸੂਚਨਾ ਤਕਨੀਕੀ ਕੰਪਨੀ ਇੰਫੋਸਿਸ ਟੈਕਨਾਲੋਜੀਸ ਨੇ ਅਮਰੀਕਾ ਵਿਚ ਇਕ ਨਵਾਂ ਡਿਜ਼ੀਟਲ ਨਵਾਚਾਰ ਅਤੇ ਡਿਜ਼ਾਈਨ ਕੇਂਦਰ ਖੋਲ੍ਹਿਆ ਹੈ। ਰੋਡ ਆਇਲੈਂਡ ਦੀ ਰਾਜਧਾਨੀ ਪ੍ਰੋਵਿਡੇਂਸ ਵਿਚ ਇਸ ਕੇਂਦਰ ਵਿਚ 100 ਤੋਂ ਜ਼ਿਆਦਾ ਭਰਤੀ ਕੀਤੇ ਗਏ ਹਨ। ਟੀਸੀਐਸ ਤੋਂ ਬਾਦ ਭਾਰਤ ਦੀ ਇਸ ਦੂਸਰੀ ਸਭ ਤੋਂ ਵੱਡੀ ਸਾਫ਼ਟਵੇਅਰ ਸੇਵਾ ਨਿਰਯਾਤਕ ਕਰਨ ਵਾਲੀ ਇੰਫੋਸਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਰੋਡ ਆਇਲੈਂਡ ਵਿਚ 2022 ਤਕ 500 ਲੋਕਾਂ ਨੂੰ ਨੌਕਰੀ ਦੇ ਮੌਕੇ ਦੇਣ ਦਾ ਟੀਚਾ ਰਖਿਆ ਹੈ।
ਇੰਫੋਸਿਸ ਨੇ ਮਈ 2017 ਵਿਚ ਘੋਸ਼ਣਾ ਕੀਤੀ ਸੀ ਕਿ ਉਹ ਅਮਰੀਕਾ ਵਿਚ ਚਾਰ ਤਕਨੀਕੀ ਅਤੇ ਨਵਾਚਾਰ ਕੇਂਦਰ ਖੋਲ੍ਹੇਗੀ। ਅਗਲੇ ਦੋ ਸਾਲ ਵਿਚ ਇੰਨ੍ਹਾਂ ਕੇਂਦਰਾਂ ਵਿਚ ਲਗਭਗ 10,000 ਸਥਾਨਕ ਲੋਕਾਂ ਨੂੰ ਨਿਯੁਕਤ ਕਰੇਗੀ। ਕੰਪਨੀ ਹੁਣ ਤਕ 7,600 ਤੋਂ ਜ਼ਿਆਦਾ ਨਵੇਂ ਕਰਮਚਾਰੀ ਭਰਤੀ ਕਰ ਚੁੱਕੀ ਹੈ। (ਭਾਸ਼ਾ)