ਲੋਕ ਸਭਾ 'ਚ ਜਲਿਆਂ ਵਾਲਾ ਬਾਗ਼ ਰਾਸ਼ਟਰੀ ਸਮਾਰਕ ਸੋਧ ਬਿਲ 2018 ਪਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਨੇ ਬੁਧਵਾਰ ਨੂੰ ਜਲਿਆਂਵਾਲਾ ਬਾਗ਼ ਰਾਸ਼ਟਰੀ ਸਮਾਰਕ ਸੋਧ ਬਿਲ 2018 ਨੂੰ ਮਨਜ਼ੂਰੀ ਦੇ ਦਿਤੀ ਜਿਸ 'ਚ ਟਰੱਸਟੀ ਵਜੋਂ 'ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ'.....

Jallianwala Bagh

ਨਵੀਂ ਦਿੱਲੀ : ਲੋਕ ਸਭਾ ਨੇ ਬੁਧਵਾਰ ਨੂੰ ਜਲਿਆਂਵਾਲਾ ਬਾਗ਼ ਰਾਸ਼ਟਰੀ ਸਮਾਰਕ ਸੋਧ ਬਿਲ 2018 ਨੂੰ ਮਨਜ਼ੂਰੀ ਦੇ ਦਿਤੀ ਜਿਸ 'ਚ ਟਰੱਸਟੀ ਵਜੋਂ 'ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ' ਨੂੰ ਹਟਾਉਣ ਦੀ ਤਜਵੀਜ਼ ਕੀਤੀ ਗਈ ਹੈ। ਬਿਲ 'ਚ ਜਲਿਆਂਵਾਲਾ ਬਾਗ਼ ਰਾਸ਼ਟਰ ਸਮਾਰਕ ਐਕਟ 1951 ਦੀ ਹੋਰ ਸੋਧ ਕਰਨ ਦੀ ਗੱਲ ਕੀਤੀ ਗਈ ਹੈ। ਸਦਨ 'ਚ ਬਿਲ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਸੰਸਕ੍ਰਿਤੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਆਜ਼ਾਦ ਤੋਂ ਬਾਅਦ ਜਿਵੇਂ ਭਾਰਤ ਦਾ ਸੁਪਨਾ ਆਜ਼ਾਦੀ ਘੁਲਾਟੀਆਂ ਨੇ ਵੇਖਿਆ ਸੀ, ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਾ ਕਰ ਰਹੇ ਹਨ।

ਉਨ੍ਹਾਂ ਸਵਾਲ ਕੀਤਾ ਕਿ ਆਜ਼ਾਦੀ ਅੰਦੋਲਨ ਨਾਲ ਜੁੜੇ ਅਜਿਹੇ ਸਮਾਜਕ 'ਚ ਕੋਈ ਸਿਆਸੀ ਪਾਰਟੀ ਕਿਉਂ ਸ਼ਾਮਲ ਰਹਿਣ? ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨੇ ਇਸ ਬਿਲ ਦਾ ਵਿਰੋਧ ਕੀਤਾ। ਮੰਤਰੀ ਦੇ ਜਵਾਬ ਮਗਰੋ ਕਾਂਗਰਸ ਨੇ ਸਦਨ ਤੋਂ ਵਾਕਆਊਟ ਕੀਤਾ। ਬਿਲ ਦੇ ਉਦੇਸ਼ਾਂ ਅਤੇ ਕਾਰਨਾਂ 'ਚ ਕਿਹਾ ਗਿਆ ਹੈ ਕਿ ਜਲਿਆਵਾਲਾ ਬਾਗ਼ 'ਚ 13 ਅਪ੍ਰੈਲ 1919 ਨੂੰ ਮਾਰੇ ਗਏ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਦੀ ਯਾਦ ਨੂੰ ਕਾਇਮ ਰੱਖਣ ਲਈ ਸਮਾਰਕ ਦੀ ਉਸਾਰੀ ਅਤੇ ਪ੍ਰਬੰਧ ਦੀ ਸ਼ਰਤ ਕਰਨ ਲਈ ਕਾਨੂੰਨ ਬਣਾਇਆ ਗਿਆ ਸੀ। ਪਰ ਹੁਣ ਇਸ 'ਚ ਕੁੱਝ ਕੁਸੰਗਤੀਆਂ ਵੇਖੀਆਂ ਗਈਆਂ ਹਨ।

ਇਸ 'ਚ ਇਕ ਪਾਰਟੀ ਵਿਸ਼ੇਸ਼ ਦੇ ਟਰੱਸਟੀ ਬਣਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਨੂੰ ਇਕ ਟਰੱਸਟੀ ਬਣਾਉਣ ਦੀ ਸ਼ਰਤ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਨਾ ਹੋਣ ਅਤੇ ਪਾਰਟੀ ਵਿਸ਼ੇਸ਼ ਦੇ ਟਰੱਸਟੀ ਹੋਣ ਨੂੰ ਧਿਆਨ 'ਚ ਰਖਦਿਆਂ ਇਸ ਨੂੰ ਗ਼ੈਰਸਿਆਸੀ ਬਣਾਉਣ ਲਈ ਐਕਟ 'ਚ ਸੋਧ ਜ਼ਰੂਰੀ ਸਮਝੀ ਗਈ। ਇਸ ਤੋਂ ਪਹਿਲਾਂ ਕਾਂਗਰਸ ਨੇ ਜਲਿਆਂਵਾਲਾ ਬਾਗ਼ ਰਾਸ਼ਟਰੀ ਸਮਾਰਕ ਸੋਧ ਬਿਲ ਦਾ ਲੋਕ ਸਭਾ 'ਚ ਵਿਰੋਧ ਕਰਦਿਆਂ ਬੁਧਵਾਰ ਨੂੰ ਮੋਦੀ ਸਰਕਾਰ 'ਤੇ 'ਇਤਿਹਾਸ ਨੂੰ ਨਕਾਰਨ' ਦਾ ਦੋਸ਼ ਲਾਇਆ। ਨਾਲ ਹੀ ਪਾਰਟੀ ਨੇ ਆਜ਼ਾਦੀ ਅੰਦੋਲਨ 'ਚ ਸੰਘ ਪ੍ਰਵਾਰ ਦੇ ਯੋਗਦਾਨ 'ਤੇ ਵੀ ਸਵਾਲ ਚੁਕਿਆ।

ਬਿਲ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਸ਼ਸ਼ੀ ਥਰੂਰ ਨੇ ਦਾਅਵਾ ਕੀਤਾ ਕਿ ਇਸ ਘਟਨਾ ਦੀ ਜਾਂਚ ਕਰਵਾਈ ਗਈ ਸੀ। ਕਾਂਗਰਸ ਪਾਰਟੀ ਨੇ ਰਾਹਤ ਦੀ ਪਹਿਲ ਕੀਤੀ ਸੀ। ਮਰਹੂਮ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ 'ਚ ਕਾਂਗਰਸ ਦੀ ਬੈਠਕ 'ਚ ਇਸ ਸਥਾਨ ਨੂੰ ਐਕਵਾਇਰ ਕਰਨ ਦੀ ਪਹਿਲ ਹੋਈ। ਕਾਂਗਰਸ ਨੇ ਇਸ ਮੰਤਵ ਲਈ ਪੈਸੇ ਇਕੱਠੇ ਕੀਤੇ। ਕਾਂਗਰਸ ਦਾ ਇਸ ਸਮਾਰਕ ਨਾਲ ਡੂੰਘਾ ਸਬੰਧ ਹੈ। ਉਧਰ ਭਾਜਪਾ ਲੇ ਕਾਂਗਰਸ 'ਤੇ 'ਇਕ ਪ੍ਰਵਾਰ' ਲਈ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀ ਨੂੰ ਇਹਿਤਾਸ ਦੀ ਜਾਣਕਾਰੀ ਨਹੀਂ ਹੈ ਅਤੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਰ.ਐਸ.ਐਸ. ਦੇ ਆਗੂ ਹੇਡਗੇਵਾਰ ਕਾਂਗਰਸ ਦੇ ਮੈਂਬਰ ਰਹੇ

ਸਨ ਅਤੇ ਕਾਂਗਰਸ ਸੇਵਾ ਦਲ ਬਣਾਉਣ 'ਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਚਰਚਾ 'ਚ ਹਿੱਸਾ ਲੈਂਦਿਆਂ ਭਾਜਪਾ ਦੇ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਅੱਜ ਕਾਂਗਜਰਸ ਦੀ ਹੋਂਦ ਨਹੀਂ ਬਚੀ ਹੈ। ਇਹ ਗੱਲ ਵੀ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਨ੍ਹਾਂ ਦੇ ਰਾਜ ਦੌਰਾਨ ਸਾਰੀਆਂ ਸੰਸਥਾਵਾਂ ਦਾ ਨਾਮਕਰਨ ਨਹਿਰੂ, ਇੰਦਰਾ, ਰਾਜੀਵ ਗਾਂਧੀ ਦੇ ਨਾਂ 'ਤੇ ਕੀਤਾ ਗਿਆ। ਦੂਬੇ ਨੇ ਕਾਂਗਰਸ ਨੂੰ ਅਪੀਲ ਕਰਦਿਆਂ ਕਿਹਾ, ''ਤੁਸੀਂ ਅਪਣੀ ਪਾਰਟੀ ਦੇ ਪ੍ਰਧਾਨ ਨੂੰ ਇਸ ਤੋਂ ਬਾਹਰ ਕੱਢੋ।'' (ਪੀਟੀਆਈ)