ਹਿਮਾਚਲ: ਬਿਲਾਸਪੁਰ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 3.2 ਰਹੀ ਤੀਬਰਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸੇ ਜਾਨੀ ਮਾਲੀ ਨੁਕਸਾਨ ਦੀ ਨਹੀਂ ਹੈ ਖਬਰ

Earthquake

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ। ਭੂਚਾਲ ਦਾ ਏਪੀ ਸੈਂਟਰ ਬਿਲਾਸਪੁਰ ਦੱਸਿਆ ਜਾ ਰਿਹਾ ਹੈ।

ਕਿਸੇ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਸ਼ੁੱਕਰਵਾਰ ਦੀ ਰਾਤ ਨੂੰ ਵੀ ਭੂਚਾਲ ਨਾਲ ਉੱਤਰ ਭਾਰਤ ਹਿਲਿਆ ਸੀ।

ਭੂਚਾਲ ਦੇ ਝਟਕੇ ਉੱਤਰੀ ਭਾਰਤ ਦੇ ਕਈ ਰਾਜਾਂ, ਜਿਨ੍ਹਾਂ ਵਿਚ ਦਿੱਲੀ-ਐਨਸੀ-ਦਿੱਲੀ-ਐਨਸੀਆਰ, ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਅਤੇ ਪੰਜਾਬ  ਵਿਚ  ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਤਾਜਿਕਿਸਤਾਨ ਸੀ, ਜਿੱਥੇ ਭੂਚਾਲ ਦੀ ਤੀਬਰਤਾ 6.3 ਸੀ।